ਪਟਨੇ ਵਿਚ ਅਵਤਾਰ ਧਾਰਿਆ ਜੱਗ ਹੋਈਆਂ ਰੌਸ਼ਨਾਈਆਂ,
ਇੰਦਰ ਦੇ ਖਾੜੇ ਤੋਂ ਪਰੀਆਂ ਫੁੱਲ ਵਰਸਾਵਣ ਆਈਆਂ,
ਵਗਦੇ ਪਾਣੀ ਅਤੇ ਹਵਾਵਾਂ ਸੰਗੀਤਕ ਗੂੰਜਾਂ ਪਾਈਆਂ,
ਪਉੱਚੀ ਉੱਚੀ ਚਹਿਕ ਪੰਛੀਆਂ ਖੁਸ਼ੀਆਂ ਖੂਬ ਮਨਾਈਆਂ,
ਤਾਰੇ ਚਮਕੇ, ਬੱਦਲ ਗਰਜੇ ਤੇ ਸੂਰਜ ਨੀਵੀਆਂ ਪਾਈਆਂ,
ਬੇਮੌਸਮੀ ਫੁੱਲਾਂ ਖਿੜਕੇ ਸੀ ਮਹਿਕਾਂ ਖੂਬ ਖਿੰਡਾਈਆਂ,
ਤੇਗ ਬਹਾਦਰ ਤੇ ਮਾਂ ਗੁਜਰੀ ਕੋਲੋਂ ਦਾਤਾਂ ਖੂਬ ਵੰਡਾਈਆਂ,
ਪੂਰੀ ਮਨੁੱਖਤਾ ਦੇ ਚਿਹਰੇ ਤੇ ਜਲੌਅ ਰੌਣਕਾਂ ਆਈਆਂ,
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਹੋਣ ਵਧਾਈਆਂ
ਦਸਮੇਸ਼ ਪਿਤਾ, ਸਰਬੰਸਦਾਨੀ, ਕਲਗੀਧਰ ਪਾਤਸ਼ਾਹ, ਦਸਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਅਤੇ ਆਪਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਜੀ
🙏🙏🙏
#🙏ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏 #🙏ਸ਼ਹੀਦੀ ਸਭਾ ਦਾ ਜੋੜ ਮੇਲਾ🙏 #🙏 ਸ਼੍ਰੀ ਗੁਰੂ ਅਰਜਨ ਦੇਵ ਜੀ #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਸ਼੍ਰੀ ਗੁਰੂ ਗੋਬਿੰਦ ਸਿੰਘ ਜੀ