ਪੰਜਾਬੀ ਦੀਆਂ 28, ਅੰਗਰੇਜ਼ੀ ’ਚ 12 ਤੇ 60 ਖੋਜ ਪੱਤਰ, ਅੰਗਰੇਜ਼ੀ ਭਾਸ਼ਾ ’ਚ 115 ਲੇਖ ਅਤੇ ਪੰਜਾਬੀ ਭਾਸ਼ਾ ’ਚ ਇੱਕ ਹਜ਼ਾਰ ਤੋਂ ਵਧੇਰੇ ਲੇਖਾਂ ਦੀ ਸਿਰਜਣਾ ਕਰਨ ਵਾਲੇ ਡਾ. ਰਣਜੀਤ ਸਿੰਘ ਖੇਤੀ ਸਾਹਿਤ ਦੇ ਸਭ ਤੋਂ ਵੱਧ ਪੜ੍ਹੇ ਜਾਣ ਤੇ ਛਪਣ ਵਾਲੇ ਲੇਖਕ ਹਨ। ਲਿਖਤਾਂ ਰਾਹੀਂ ਕਿਸਾਨਾਂ ਦੇ ਰਾਹ-ਦਸੇਰੇ ਬਣਨ ਵਾਲੇ ਪੰਜਾਬੀ ਮਾਂ-ਬੋਲੀ ਦੇ ਮਾਣਮੱਤੇ ਇਸ ਲੇਖਕ ਵੱਲੋਂ ਪੀ.ਏ.ਯੂ. ਵੱਲੋਂ ਤਿਆਰ ਸਾਲ 2026 ਦੀ ਡਾਇਰੀ ਅਤੇ ਕੈਲੰਡਰ ਪ੍ਰਾਪਤ ਕੀਤਾ ਗਿਆ। #punjabagricultureuniversity #drranjitsingh #PAU #agriculture
#📑ਸ਼ੇਅਰਚੈਟ ਜਾਣਕਾਰੀ 📑