ਕਾਂਸ਼ੀ ਰਾਮ: ਭਿੰਡਰਾਵਾਲੇ ਨਾਲ ਗਠਜੋੜ ਕਰਕੇ ਕੀ ਤਜਰਬਾ ਕਰਨਾ ਚਾਹੁੰਦੇ ਸਨ ਬਸਪਾ ਦੇ ਬਾਨੀ
ਉੱਤਰ ਪ੍ਰਦੇਸ਼ ਵਿੱਚ ਬਹੁਜਨ ਰਾਜਨੀਤੀ ਦਾ ਆਧਾਰ ਬਣਾਉਣ ਵਾਲੇ ਕਾਂਸ਼ੀ ਰਾਮ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਸਨ।
ਅਪਡੇਟ 9 ਅਕਤੂਬਰ 2022
ਕਾਂਸ਼ੀ ਰਾਮ ਨੂੰ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਨੂੰ ਲੈ ਕੇ ਯਾਦ ਕੀਤਾ ਜਾਂਦਾ ਹੈ। ਪਰ, ਬਹੁਤ ਸਾਰੇ ਸ਼ਾਇਦ ਇਹ ਨਹੀਂ ਜਾਣਦੇ ਕਿ ਉੱਤਰ ਪ੍ਰਦੇਸ਼ ਵਿੱਚ ਬਹੁਜਨ ਰਾਜਨੀਤੀ ਦਾ ਆਧਾਰ ਬਣਾਉਣ ਵਾਲੇ ਕਾਂਸ਼ੀ ਰਾਮ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਸਨ।
ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਕੀਤੀ ਸੀ, ਤਾਂ ਫਿਰ ਮਹਾਰਾਸ਼ਟਰ ਵਿੱਚ ਅੰਬੇਡਕਰਵਾਦੀ ਅੰਦੋਲਨ ਨੇ ਕਾਂਸ਼ੀ ਰਾਮ ਤੋਂ ਦੂਰੀ ਕਿਉਂ ਬਣਾ ਕੇ ਰੱਖੀ ਹੋਈ ਹੈ?
ਕਾਂਸ਼ੀ ਰਾਮ ਨੇ ਆਪਣੇ ਗ੍ਰਹਿ ਸੂਬੇ ਪੰਜਾਬ ਦੀ ਬਜਾਏ ਆਪਣੀ ਰਾਜਨੀਤੀ ਉੱਤਰ ਪ੍ਰਦੇਸ਼ ਵਿੱਚ ਕਿਉਂ ਕੀਤੀ?
ਉਨ੍ਹਾਂ ਦੀ ਸਿਆਸਤ ਨੂੰ ਪੰਜਾਬ ਵਿੱਚ ਕਾਮਯਾਬੀ ਕਿਉਂ ਨਹੀਂ ਮਿਲੀ? ਕੀ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਵਾਪਰਨ ਤੋਂ ਬਹੁਤ ਪਹਿਲਾਂ, ਭਿੰਡਰਾਂਵਾਲੇ ਨਾਲ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ?
ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਵਿਦਵਾਨਾਂ ਨੂੰ ਅਜਿਹਾ ਕਿਉਂ ਲੱਗਦਾ ਹੈ ਕਿ ਭਾਵੇਂ ਕਾਂਸ਼ੀ ਰਾਮ ਅਤੇ ਡਾ. ਬੀ.ਆਰ. ਅੰਬੇਡਕਰ ਦਾ ਮਿਸ਼ਨ ਇੱਕੋ ਸੀ, ਪਰ ਉਨ੍ਹਾਂ ਦੇ ਰਸਤੇ ਵੱਖਰੇ ਸਨ?
ਅਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ।
ਮਹਾਰਾਸ਼ਟਰ ਵਿੱਚ ਸ਼ੁਰੂਆਤ
ਘਟਨਾ ਪੁਣੇ ਦੀ ਹੈ। 1957 ਵਿੱਚ ਕਾਂਸ਼ੀ ਰਾਮ ਪੁਣੇ ਵਿੱਚ ਰੱਖਿਆ ਵਿਭਾਗ ਦੀ ਅਸਲਾ ਫੈਕਟਰੀ ਵਿੱਚ ਖੋਜ ਸਹਾਇਕ ਵਜੋਂ ਕੰਮ ਕਰਨ ਲੱਗੇ।
ਉਨ੍ਹਾਂ ਨੇ ਉੱਥੇ ਪੰਜ ਸਾਲ ਕੰਮ ਕੀਤਾ, ਪਰ ਉਦੋਂ ਇੱਕ ਘਟਨਾ ਹੋਈ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਲਕੁਲ ਵੱਖਰੇ ਰਸਤੇ 'ਤੇ ਲਿਆਂਦਾ।
ਇਸ ਤੋਂ ਪਹਿਲਾਂ, ਫੈਕਟਰੀ ਵਿੱਚ ਹੋਰ ਪ੍ਰਚੱਲਿਤ ਮੌਕਿਆਂ ਦੇ ਨਾਲ-ਨਾਲ ਬੁੱਧ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ 'ਤੇ ਛੁੱਟੀ ਹੁੰਦੀ ਸੀ।
ਪਰ, ਫਿਰ ਪ੍ਰਸ਼ਾਸਨ ਨੇ ਇਹ ਦੋਵੇਂ ਛੁੱਟੀਆਂ ਰੱਦ ਕਰ ਦਿੱਤੀਆਂ। ਕਾਂਸ਼ੀ ਰਾਮ ਨੇ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਇਸ ਫੈਸਲੇ ਵਿਰੁੱਧ ਸੰਘਰਸ਼ ਵਿੱਢਦਿਆਂ ਮੰਗ ਕੀਤੀ ਕਿ ਇਹ ਛੁੱਟੀਆਂ ਬਹਾਲ ਕੀਤੀਆਂ ਜਾਣ।
ਤਤਕਾਲੀ ਰੱਖਿਆ ਮੰਤਰੀ ਯਸ਼ਵੰਤਰਾਓ ਚਵਾਨ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਛੁੱਟੀਆਂ ਰੱਦ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ।
ਇਸੇ ਸਮੇਂ ਦੌਰਾਨ ਕਾਂਸ਼ੀ ਰਾਮ ਨੇ ਮਹਾਤਮਾ ਜੋਤੀਰਾਓ ਫੂਲੇ ਅਤੇ ਡਾ. ਅੰਬੇਡਕਰ ਦਾ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ।
ਬੀਬੀਸੀ
ਬਾਬੂ ਕਾਂਸ਼ੀ ਰਾਮ ਦਾ ਸਿਆਸੀ ਸਫ਼ਰ
ਬਾਬੂ ਕਾਂਸ਼ੀ ਰਾਮ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਨ ਅਤੇ ਉਨ੍ਹਾਂ ਦਲਿਤ ਸਿਆਸਤ ਨੂੰ ਨਵਾਂ ਰੁਖ ਦਿੱਤਾ
ਕਾਂਸ਼ੀ ਰਾਮ ਦਾ ਜਨਮ 15 ਮਾਰਟ 1934 ਵਿਚ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਖੁਆਸਪੁਰਾ ਪਿੰਡ ਵਿਚ ਹੋਇਆ
1957 ਵਿੱਚ ਕਾਂਸ਼ੀ ਰਾਮ ਪੁਣੇ ਵਿੱਚ ਰੱਖਿਆ ਵਿਭਾਗ ਦੀ ਅਸਲਾ ਫੈਕਟਰੀ ਵਿੱਚ ਖੋਜ ਸਹਾਇਕ ਵਜੋਂ ਕੰਮ ਕਰਨ ਲੱਗੇ
ਇਸੇ ਸਮੇਂ ਦੌਰਾਨ ਕਾਂਸ਼ੀ ਰਾਮ ਨੇ ਮਹਾਤਮਾ ਜੋਤੀਰਾਓ ਫੂਲੇ ਅਤੇ ਡਾ. ਅੰਬੇਡਕਰ ਦਾ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ।
ਕਾਂਸ਼ੀ ਰਾਮ ਨੇ ਅਚਾਨਕ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਜਨੀਤੀ ਵਿੱਚ ਆ ਗਏ
1978 ਵਿੱਚ, ਉਨ੍ਹਾਂ ਨੇ ਪੁਣੇ ਵਿੱਚ ਆਲ ਇੰਡੀਆ ਬੈਕਵਰਡ ਐਂਡ ਮਾਇਨੌਰਟੀ ਕਮਿਊਨਿਟੀਜ਼ ਐਂਪਲਾਈਜ਼ ਫੈਡਰੇਸ਼ਨ ਦਾ ਗਠਨ ਕੀਤਾ
1981 ਵਿੱਚ, ਉਨ੍ਹਾਂ ਨੇ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ (DS4) ਨਾਂ ਦੀ ਇੱਕ ਹੋਰ ਸੰਸਥਾ ਬਣਾਈ।
14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗਠਨ ਕੀਤਾ ਸੀ
ਕਾਂਸ਼ੀ ਰਾਮ ਨੂੰ ਆਪਣੇ ਸੂਬੇ ਪੰਜਾਬ ਦੀ ਸਿਆਸਤ ਵਿਚ ਕੋਈ ਖਾਸ ਸਫ਼ਲਤਾ ਨਹੀਂ ਮਿਲੀ
ਉੱਤਰ ਪ੍ਰਦੇਸ਼ ਉਨ੍ਹਾਂ ਦੀ ਕਰਮ ਭੂਮੀ ਬਣੀ ਅਤੇ ਬਹੁਜਨ ਸਮਾਜ ਪਾਰਟੀ ਨੇ ਆਪਣੀ ਸਰਕਾਰ ਬਣਾਈ
ਬਾਬੂ ਕਾਂਸ਼ੀ ਰਾਮ ਦਾ 9 ਅਕਤੂਬਰ 2006 ਨੂੰ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ
ਬੀਬੀਸੀ
15 ਬਨਾਮ 85 ਦੀ ਰਾਜਨੀਤੀ
ਉਨ੍ਹਾਂ ਨੇ ਮਹਿਸੂਸ ਕੀਤਾ ਕਿ ਦੇਸ਼ ਦੀ ਸੱਤਾ ਉੱਚ ਜਾਤੀ ਦੇ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੈ ਜੋ ਆਬਾਦੀ ਦਾ ਸਿਰਫ਼ 15 ਪ੍ਰਤੀਸ਼ਤ ਹੀ ਬਣਦੇ ਹਨ।
ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਜੇਕਰ ਕਿਸੇ ਨੇ ਇਸ ਤਸਵੀਰ ਨੂੰ ਬਦਲਣਾ ਹੈ, ਤਾਂ ਬਾਕੀ 85 ਪ੍ਰਤੀਸ਼ਤ ਜਨਤਾ ਵਿੱਚ ਇਕਜੁਟਤਾ ਹੋਣੀ ਚਾਹੀਦੀ ਹੈ।
ਕਾਂਸ਼ੀ ਰਾਮ ਨੇ ਅਚਾਨਕ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਜਨੀਤੀ ਵਿੱਚ ਆ ਗਏ। 1978 ਵਿੱਚ, ਉਨ੍ਹਾਂ ਨੇ ਪੁਣੇ ਵਿੱਚ ਆਲ ਇੰਡੀਆ ਬੈਕਵਰਡ ਐਂਡ ਮਾਇਨੌਰਟੀ ਕਮਿਊਨਿਟੀਜ਼ ਐਂਪਲਾਈਜ਼ ਫੈਡਰੇਸ਼ਨ (ਬੀਏਐੱਮਸੀਈਐੱਫ) ਦਾ ਗਠਨ ਕੀਤਾ।
1981 ਵਿੱਚ, ਉਨ੍ਹਾਂ ਨੇ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ (DS4) ਨਾਂ ਦੀ ਇੱਕ ਹੋਰ ਸੰਸਥਾ ਬਣਾਈ।
ਕਾਂਸ਼ੀ ਰਾਮ ਨੇ ਆਪਣੇ ਸਿਆਸੀ ਸੰਘਰਸ਼ ਦੀ ਸ਼ੁਰੂਆਤ ਪੁਣੇ ਤੋਂ ਕੀਤੀ ਸੀ। ਮਹਾਰਾਸ਼ਟਰ, ਅੰਬੇਡਕਵਾਦੀ ਅੰਦੋਲਨ ਦਾ ਗੜ੍ਹ ਹੋਣ ਕਰਕੇ, ਉਨ੍ਹਾਂ ਨੂੰ ਅਨੁਕੂਲ ਮਾਹੌਲ ਉੱਥੇ ਅਨੁਕੂਲ ਮਾਹੌਲ ਮਿਲਿਆ।
ਜਦੋਂ ਜਾਰਜ ਫਰਨਾਂਡੀਜ਼ ਵਰਗਾ ਟਰੇਡ ਯੂਨੀਅਨ ਆਗੂ ਮਹਾਰਾਸ਼ਟਰ ਵਿੱਚ ਆਪਣੀ ਉਗਰ ਰਾਜਨੀਤੀ ਕਰ ਰਿਹਾ ਸੀ ਤਾਂ ਕਾਂਸ਼ੀ ਰਾਮ ਨੇ ਇੱਕ ਵੱਖਰਾ ਰਾਹ ਚੁਣਿਆ। ਕਾਂਸ਼ੀ ਰਾਮ ਨੇ ਮਹਾਰਾਸ਼ਟਰ ਵਿੱਚ ਆਪਣੀ ਰਾਜਨੀਤੀ ਕਿਉਂ ਨਹੀਂ ਜਾਰੀ ਰੱਖੀ?
ਸੀਨੀਅਰ ਲੇਖਕ ਰਾਓਸਾਹਿਬ ਕਸਬੇ ਸ਼ੁਰੂਆਤੀ ਦਿਨਾਂ ਵਿੱਚ ਕਾਂਸ਼ੀ ਰਾਮ ਦੇ ਨਜ਼ਦੀਕੀ ਸੰਪਰਕ ਵਿੱਚ ਆਏ ਸਨ। ਉਹ ਵਿਸਥਾਰ ਨਾਲ ਦੱਸਦੇ ਹਨ ਕਿ ਕਾਂਸ਼ੀ ਰਾਮ ਮਹਾਰਾਸ਼ਟਰ ਵਿੱਚ ਆਪਣੀ ਰਾਜਨੀਤੀ ਕਿਉਂ ਨਹੀਂ ਕਰ ਸਕੇ।
ਕਸਬੇ ਕਹਿੰਦੇ ਹਨ, "ਕਾਂਸ਼ੀ ਰਾਮ ਮੋਚੀ ਜਾਤ ਨਾਲ ਸਬੰਧਤ ਸਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਡਾ ਅੰਬੇਡਕਵਾਦੀ ਸਮੂਹ ਬੋਧੀ ਸਨ, ਪਹਿਲਾਂ ਮਹਾਰ ਸਨ। ਇਹ ਭਾਈਚਾਰਾ ਕਿਸੇ ਹੋਰ ਸਮੂਹ ਦੀ ਅਗਵਾਈ ਨੂੰ ਸਵੀਕਾਰ ਨਹੀਂ ਕਰਦਾ ਇਸ ਲਈ, ਕਾਂਸ਼ੀ ਰਾਮ ਲਈ ਇੱਥੇ ਆਪਣੇ ਆਪ ਨੂੰ ਇੱਕ ਨੇਤਾ ਵਜੋਂ ਸਥਾਪਤ ਕਰਨਾ ਸੰਭਵ ਨਹੀਂ ਸੀ।''
ਇਸ ਦੌਰਾਨ ਔਰੰਗਾਬਾਦ ਵਿੱਚ ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਬਦਲ ਕੇ ਡਾ. ਅੰਬੇਡਕਰ ਦੇ ਨਾਂ 'ਤੇ ਰੱਖਣ ਦੇ ਅੰਦੋਲਨ ਦੌਰਾਨ ਉਨ੍ਹਾਂ ਦੇ ਰੁਖ਼ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਰਾਜਨੀਤਕ ਖੇਤਰ ਦੋਂ ਅਲੱਗ ਕਰ ਦਿੱਤਾ।
ਕਸਬੇ ਕਹਿੰਦੇ ਹਨ, "ਕਾਂਸ਼ੀ ਰਾਮ ਨੇ ਮਰਾਠਵਾੜਾ ਯੂਨੀਵਰਸਿਟੀ ਦਾ ਨਾਂ ਬਦਲਣ ਲਈ ਅੰਦੋਲਨ ਦੌਰਾਨ ਵਿਰੋਧ ਦਾ ਰੁਖ਼ ਅਪਣਾਇਆ। ਉਨ੍ਹਾਂ ਨੇ ਸੋਚਿਆ ਕਿ ਇਹ ਬ੍ਰਾਹਮਣਾਂ ਦੀ ਸਾਜ਼ਿਸ਼ ਹੈ ਜਿਸ ਨੇ ਇਸ ਅੰਦੋਲਨ ਨੂੰ ਭੜਕਾਇਆ ਹੈ ਪਰ, ਜਨਤਾ ਨੇ ਉਨ੍ਹਾਂ ਦੇ ਤਰਕ ਨੂੰ ਨਹੀਂ ਮੰਨਿਆ। #ਸਾਹਿਬ ਸ੍ਰੀ ਕਾਂਸ਼ੀ ਰਾਮ ਜੀ #ਜਨਮਦਿਨ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ #ਗੁਰੂ ਕੀ ਕਾਂਸ਼ੀ ਤਲਵੰਡੀ ਸਾਬੋ #KANSHI #babu kanshi ram ji