#😰ਲੋਹੜੀ ਤੋਂ ਘਰ 'ਚ ਲੱਗੀ ਅੱਗ, ਜ਼ਿੰਦਾ ਸੜੇ ਪਿਓ-ਧੀ ਅੰਮ੍ਰਿਤਸਰ ਦੇ ਮਾਨਾ ਸਿੰਘ ਚੌਕ 'ਤੇ ਸਥਿਤ ਇੱਕ ਘਰ ਵਿੱਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਪਿਤਾ ਤੇ ਅਪਾਹਜ ਧੀ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਹੈ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਲੋਹੜੀ ਦੇ ਤਿਉਹਾਰ ਮੌਕੇ ਜਗਾਈ ਗਈ ਧੂਣੀ ਵਿਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ।
ਅੱਗ ਲੱਗਣ ਸਮੇਂ ਘਰ ਦੇ ਅੰਦਰ ਕੁੱਲ ਪੰਜ ਲੋਕ ਸਨ। ਗੁਆਂਢੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਲੋਕਾਂ ਅਨੁਸਾਰ ਘਰ ਵਿੱਚ ਵੱਡੀ ਮਾਤਰਾ ਵਿੱਚ ਰੁਮਾਲਾ ਸਾਹਿਬ ਰੱਖੇ ਹੋਏ ਸਨ, ਜਿਸ ਕਾਰਨ ਅੱਗ ਨੇ ਕੁਝ ਸਕਿੰਟਾਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ।