❥⃟JASS
2.3K views
#😮ਸੜਕਾਂ 'ਤੇ ਭੀਖ ਮੰਗਣ ਵਾਲਾ ਨਿਕਲਿਆ ਕਰੋੜਪਤੀ ਭਿਖਾਰੀ'' ਨਿਕਲਿਆ ਕਰੋੜਪਤੀ: 3 ਆਲੀਸ਼ਾਨ ਮਕਾਨ, ਕਾਰ ਤੇ ਡਰਾਈਵਰ ਦੇਖ ਅਧਿਕਾਰੀ ਵੀ ਰਹਿ ਗਏ ਹੈਰਾਨ ਮੱਧ ਪ੍ਰਦੇਸ਼ ਦੇ ਇੰਦੌਰ ਦੀਆਂ ਸੜਕਾਂ 'ਤੇ ਭੀਖ ਮੰਗਣ ਵਾਲੇ ਇਕ ਵਿਅਕਤੀ ਦੀ ਅਜਿਹੀ ਸੱਚਾਈ ਸਾਹਮਣੇ ਆਈ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਸਰਾਫਾ ਖੇਤਰ 'ਚ ਲੰਬੇ ਸਮੇਂ ਤੋਂ ਭੀਖ ਮੰਗਣ ਵਾਲਾ ਮਾਂਗੀ ਲਾਲ ਅਸਲ 'ਚ ਕਰੋੜਾਂ ਦੀ ਜਾਇਦਾਦ ਦਾ ਮਾਲਕ ਨਿਕਲਿਆ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ 'ਭਿਖਸ਼ਾ ਮੁਕਤੀ ਮੁਹਿੰਮ' ਤਹਿਤ ਜਦੋਂ ਉਸ ਦਾ ਰੈਸਕਿਊ ਕੀਤਾ ਗਿਆ, ਤਾਂ ਉਸ ਦੀ ਅਮੀਰੀ ਦੇ ਕਿੱਸੇ ਸੁਣ ਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਦੰਗ ਰਹਿ ਗਏ। ਮਾਂਗੀ ਲਾਲ ਸਰਾਫਾ ਦੀਆਂ ਗਲੀਆਂ 'ਚ ਲੱਕੜ ਦੀ ਇਕ ਫਿਸਲਣ ਵਾਲੀ ਗੱਡੀ, ਪਿੱਠ 'ਤੇ ਬੈਗ ਅਤੇ ਹੱਥ 'ਚ ਜੁੱਤੀ ਲੈ ਕੇ ਲੋਕਾਂ ਦੀ ਹਮਦਰਦੀ ਬਟੋਰਦਾ ਸੀ। ਉਹ ਬਿਨਾਂ ਕੁਝ ਬੋਲੇ ਲੋਕਾਂ ਦੇ ਕੋਲ ਖੜ੍ਹਾ ਹੋ ਜਾਂਦਾ ਸੀ ਅਤੇ ਲੋਕ ਖੁਦ ਉਸ ਨੂੰ ਪੈਸੇ ਦੇ ਦਿੰਦੇ ਸਨ, ਜਿਸ ਨਾਲ ਉਹ ਰੋਜ਼ਾਨਾ 500 ਤੋਂ 1000 ਰੁਪਏ ਤੱਕ ਕਮਾ ਲੈਂਦਾ ਸੀ