ਓਡੀਸ਼ਾ ਦੇ ਰਾਉਰਕੇਲਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਰਘੁਨਾਥਪਾਲੀ ਇਲਾਕੇ ਵਿੱਚ ਉਡਾਣ ਭਰਨ ਤੋਂ ਲਗਭਗ 10 ਕਿਲੋਮੀਟਰ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਹਾਦਸੇ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ 9 ਸੀਟਾਂ ਵਾਲੇ ਇਸ ਜਹਾਜ਼ ਨਾਲ ਵਾਪਰੇ ਹਾਦਸੇ ਦੌਰਾਨ ਕਈ ਯਾਤਰੀ ਗੰਭੀਰ ਜ਼ਖਮੀ ਹੋ ਗਏ।ਹਾਦਸੇ ਦੌਰਾਨ ਜ਼ਖਮੀ ਹੋਏ ਸਾਰੇ ਯਾਤਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬਚਾਅ ਟੀਮਾਂ ਤੁਰੰਤ ਘਟਨਾ ਸਥਾਨ 'ਤੇ ਪਹੁੰਚੀ ਗਈਆਂ ਹਨ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ਦੇ ਕਾਰਨਾਂ ਦੀ ਮੁੱਢਲੀ ਜਾਂਚ ਨੂੰ ਲੈ ਕੇ ਕਈ ਪੁਲਸ ਅਧਿਕਾਰੀ ਵੀ ਪਹੁੰਚ ਚੁੱਕੇ ਹਨ। ਸੂਤਰਾਂ ਮੁਤਾਬਕ ਉਡਾਣ ਦੌਰਾਨ ਤਕਨੀਕੀ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਸੀ। ਇਸ ਹਾਦਸੇ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਪਰ ਪਾਇਲਟ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਸਬੰਧ ਵਿਚ ਓਡੀਸ਼ਾ ਦੇ ਵਣਜ ਅਤੇ ਆਵਾਜਾਈ ਮੰਤਰੀ ਬੀ.ਬੀ. ਜੇਨਾ ਨੇ ਕਿਹਾ, "ਰੁੜਕੇਲਾ ਤੋਂ ਭੁਵਨੇਸ਼ਵਰ ਜਾ ਰਿਹਾ ਨੌਂ ਸੀਟਾਂ ਵਾਲਾ ਨਿੱਜੀ ਏ-1 ਜਹਾਜ਼, ਜਿਸ ਵਿਚ ਛੇ ਯਾਤਰੀ ਸਵਾਰ ਸਨ, 10 ਕਿਲੋਮੀਟਰ ਦੂਰ ਹਾਦਸਾਗ੍ਰਸਤ ਹੋ ਗਿਆ। ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ।" ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਇਹ ਇੱਕ ਨਿੱਜੀ ਆਪਰੇਟਰ ਦੁਆਰਾ ਰੁੜਕੇਲਾ ਅਤੇ ਭੁਵਨੇਸ਼ਵਰ ਵਿਚਕਾਰ ਚਲਾਈ ਜਾਣ ਵਾਲੀ ਇੱਕ ਨਿਯਮਤ ਉਡਾਣ ਸੀ। ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਪ੍ਰਸੰਨਾ ਪ੍ਰਧਾਨ ਨੇ ਕਿਹਾ, "ਇਹ ਇੰਡੀਆ ਵਨ ਏਅਰਲਾਈਨਜ਼ ਦਾ ਜਹਾਜ਼ ਹੈ ਜਿਸਦਾ ਫਲਾਈਟ ਨੰਬਰ C-208 ਹੈ। ਜਹਾਜ਼ ਭੁਵਨੇਸ਼ਵਰ ਤੋਂ ਰੁੜਕੇਲਾ ਜਾ ਰਿਹਾ ਸੀ, ਜੋ ਰੁੜਕੇਲਾ ਤੋਂ 10 ਕਿਲੋਮੀਟਰ ਪਹਿਲਾਂ ਲੈਂਡਿੰਗ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ।"
#😨ਇਸ ਸੂਬੇ 'ਚ ਯਾਤਰੀਆਂ ਨਾਲ ਭਰਿਆ ਜਹਾਜ਼ ਕ੍ਰੈਸ਼