Harmander Virk
590 views
1 days ago
#🤘 My Status ਉਸ ਤੋਂ ਅਗਲੀ ਸ਼ਰਮਨਾਕ ਗੱਲ ਇਹ ਵੀ ਹੈ ਕਿ ਫਿਰ ਅਸੀਂ, ਲੀਡਰਾਂ ਦੇ ਗਪੋੜ ਸੁਣ-ਸੁਣ ਕੇ, ਸਰਬੰਸ ਦਾਨੀ ਵੱਲੋਂ ਬਖਸ਼ਿਸ਼ ਚੜ੍ਹਦੀ ਕਲਾ ਦੇ ਪ੍ਰਤੀਕ ਜੈਕਾਰੇ ਵੀ ਲਾਉਂਦੇ ਹਾਂ! ਹੁਣ ਕੋਈ ਸ਼ੰਕਾ ਹੀ ਨਹੀਂ ਬਚੀ ਕਿ ਸਾਡਾ ਭਵਿੱਖ ਧੁੰਦਲਾ ਨਹੀਂ ਹੋਵੇਗਾ। ਮੁਫ਼ਤਖੋਰੀ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸਮਾਜ ਵਿੱਚ ਨਿਰਭਰਤਾ ਦੀ ਸੋਚ ਪੈਂਦਾ ਕਰਦੀ ਹੈ। ਲੋਕ ਆਪਣੇ ਹੱਕ ਅਤੇ ਯੋਗਤਾ ਨਾਲ ਅੱਗੇ ਵਧਣ ਦੀ ਥਾਂ ਸਹੂਲਤਾਂ ਦੀ ਉਡੀਕ ਕਰਨ ਲੱਗ ਪੈਂਦੇ ਹਨ। ਇਸ ਨਾਲ ਸਮਾਜ ਦੀ ਉਤਪਾਦਕ ਤਾਕਤ ਕਮਜ਼ੋਰ ਹੋਣ ਲੱਗਦੀ ਹੈ ਅਤੇ ਆਰਥਿਕ ਤਰੱਕੀ ਦੀ ਰਫ਼ਤਾਰ ਵੀ ਮੱਧਮ ਪੈ ਜਾਂਦੀ ਹੈ। ਬਹੁਤਾ ਸਮਾਂ ਪਿੰਜਰੇ ਵਿੱਚ ਰਹਿਣ ਵਾਲੇ ਪੰਛੀ ਉੱਡਣਾ ਭੁੱਲ ਜਾਂਦੇ ਹਨ। ਠੀਕ ਇਸੇ ਤਰ੍ਹਾਂ ਜੇ ਸਮਾਜ ਨੂੰ ਹਮੇਸ਼ਾ ਸਹਾਰਿਆਂ ਦੀ ਆਦਤ ਪੈ ਜਾਵੇ ਤਾਂ ਉਹ ਆਪਣੀ ਤਾਕਤ ਨਾਲ ਅੱਗੇ ਵਧਣ ਦਾ ਜਜ਼ਬਾ ਗੁਆ ਦਿੰਦਾ ਹੈ। ਅੱਜ ਸਿਆਸਤ, ਸਮਾਜ ਤੇ ਧਰਮ ਤਿੰਨੋਂ ਅਜਿਹੇ ਮੋੜ ‘ਤੇ ਖੜ੍ਹੇ ਦਿਖਾਈ ਦਿੰਦੇ ਹਨ ਜਿੱਥੇ ਵਿਕਾਸ ਦੀਆਂ ਲੰਮੇ ਸਮੇਂ ਵਾਲੀਆਂ ਯੋਜਨਾਵਾਂ ਨਾਲੋਂ, ਮੁਫ਼ਤ ਸਹੂਲਤਾਂ ਦੇ ਵਾਅਦੇ ਵੱਧ ਸੁਣਨ ਨੂੰ ਮਿਲਦੇ ਹਨ। ਘਰਾਂ ਲਈ 600 ਯੂਨਿਟ ਮੁਫ਼ਤ ਬਿਜਲੀ, ਰਸੋਈ ਲਈ ਰਾਸ਼ਨ, ਬੱਸਾਂ ਵਿੱਚ ਮੁਫ਼ਤ ਸਫ਼ਰ, ਨਕਦ ਸਹਾਇਤਾ, ਇਹ ਕੰਨਾਂ ਨੂੰ ਚੰਗਾ ਲਗਦਾ, ਪਰ ਚਿੰਤਾਜਨਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੀ ਅਸੀਂ ਐਸੇ ਸਮਾਜ ਵੱਲ ਵਧ ਰਹੇ ਹਾਂ ਜਿੱਥੇ ਮਿਹਨਤ ਦੀ ਥਾਂ ਮੁਫ਼ਤ ਦੀ ਉਡੀਕ ਵੱਧ ਰਹੀ ਹੈ? ਇਸ ਮੋੜ ‘ਤੇ ਸਾਨੂੰ ਆਪਣੇ ਇਤਿਹਾਸ ਅਤੇ ਆਪਣੀਆਂ ਜੜ੍ਹਾਂ ਵੱਲ ਵੀ ਝਾਤੀ ਮਾਰਣੀ ਚਾਹੀਦੀ ਹੈ। ਸਾਡੇ ਬਾਬੇ ਦੀ ਸੋਚ ਆਤਮਿਕਤਾ ਅਤੇ ਸਮਾਜਿਕ ਨਿਆਂ ਦਾ ਸੁਮੇਲ ਸੀ। ਉਹ ਮਨੁੱਖਤਾ ਲਈ ਮਹਾਨ ਸੁਨੇਹਾ ਲੈ ਕੇ ਆਏ ਸਨ। ਉਨ੍ਹਾਂ ਨੇ ਆਪਣੇ ਜੀਵਨ ਰਾਹੀਂ ਦੁਨੀਆਂ ਨੂੰ ਦੱਸਿਆ ਕਿ ਮਨੁੱਖਤਾ ਦੀ ਭਲਾਈ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਵਿੱਚ ਹੈ। ਉਨ੍ਹਾਂ ਨੇ ਮਿਹਨਤ, ਬਰਾਬਰੀ ਅਤੇ ਨਿਆਂ ਦੀ ਮਜ਼ਬੂਤ ਨੀਂਹ ਰੱਖੀ ਸੀ। ਅਸੀਂ ਸਾਰੇ ਕੱਟਣ ਲੱਗੇ ਹੋਏ ਹਾਂ। ਅਸੀਂ ਮਿਹਨਤ ਦੀ ਥਾਂ ਅਨੈਤਿਕ ਤਰੀਕਿਆਂ ਨਾਲ ਦੌਲਤ ਜੋੜਨ ਦੇ ਰਾਹ ‘ਤੇ ਤੁਰ ਪਏ ਹਾਂ। ਸੱਚਾਈ ਦੀ ਥਾਂ ਝੂਠ, ਵਫ਼ਾਦਾਰੀ ਦੀ ਥਾਂ ਦਗ਼ਾਬਾਜ਼ੀ ਅਤੇ ਨਿਆਂ ਦੀ ਥਾਂ ਅਨਿਆਂ ਵਧਦਾ ਹੀ ਜਾ ਰਿਹਾ ਹੈ। ਇਹ ਹਾਲਤ ਸਾਨੂੰ ਸਿਰਫ਼ ਸਮਾਜਕ ਹੀ ਨਹੀਂ, ਸਗੋਂ ਮਾਨਸਿਕ, ਆਤਮਿਕ ਅਤੇ ਆਰਥਿਕ ਤੌਰ ‘ਤੇ ਵੀ ਕਮਜ਼ੋਰ ਕਰ ਰਹੀ ਹੈ। ਬਾਬੇ ਨੇ ਪ੍ਰਕਿਰਤੀ ਦੀ ਮਹਾਨਤਾ ਨੂੰ ਵੀ ਉਜਾਗਰ ਕੀਤਾ ਸੀ। ਉਨ੍ਹਾਂ ਨੇ ਮਨੁੱਖ ਨੂੰ ਪ੍ਰਕਿਰਤੀ ਨਾਲ ਸਾਂਝ ਪਾ ਕੇ ਜੀਣ ਦੀ ਸਿੱਖਿਆ ਦਿੱਤੀ, ਪਰ ਅਸੀਂ ਹੀ ਪ੍ਰਕਿਰਤੀ ਨਾਲ ਖਿਲਵਾੜ ਕਰ ਰਹੇ ਹਾਂ। ਜਲ ਸਰੋਤਾਂ ਨੂੰ ਗੰਧਲਾ ਕਰਨਾ, ਧਰਤੀ ਦੀ ਲੁੱਟ-ਖਸੋਟ ਕਰਨਾ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ, ਇਹ ਸਭ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਨਾਸ਼ਕਾਰੀ ਹਾਲਾਤ ਪੈਂਦਾ ਕਰ ਰਹੇ ਹਨ। ਬਾਬਾ ਜੀ ਨੇ ਗਿਆਨ ਦੀ ਰੌਸ਼ਨੀ ਫੈਲਾਈ ਸੀ। ਉਨ੍ਹਾਂ ਨੇ ਮਨ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਆਤਮਿਕ ਅਤੇ ਤਰਕਸ਼ੀਲ ਸੋਚ ਦੀ ਨੀਂਹ ਰੱਖੀ। ਉਨ੍ਹਾਂ ਦੱਸਿਆ ਕਿ ਗਿਆਨ ਅਤੇ ਸਮਝ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੈ। ਪਰ ਅੱਜ ਅਸੀਂ ਗਿਆਨ ਨੂੰ ਵਿਕਾਸ ਲਈ ਵਰਤਣ ਦੀ ਥਾਂ ਨਫ਼ਰਤ ਅਤੇ ਟਕਰਾਅ ਵਧਾਉਣ ਲਈ ਵਰਤਣ ਲੱਗ ਪਏ ਹਾਂ। ਨਤੀਜਾ ਇਹ ਹੈ ਕਿ ਦੁਨੀਆ ਵਿੱਚ ਹਿੰਸਾ, ਯੁੱਧ ਅਤੇ ਤਣਾਅ ਵਧਦਾ ਜਾ ਰਿਹਾ ਹੈ। ਬਾਬਾ ਜੀ ਨੇ “ਵੰਡ ਛਕੋ” ਦਾ ਪਾਠ ਵੀ ਦਿੱਤਾ ਸੀ। ਉਨ੍ਹਾਂ ਦਾ ਮਤਲਬ ਸੀ ਕਿ ਜਿਸ ਕੋਲ ਵੱਧ ਹੈ ਉਹ ਦੂਸਰਿਆਂ ਨਾਲ ਸਾਂਝ ਪਾਵੇ, ਤਾਂ ਜੋ ਸਮਾਜ ਵਿੱਚ ਸੰਤੁਲਨ ਬਣਿਆ ਰਹੇ। ਪਰ ਅੱਜ ਅਸੀਂ ਇਸ ਰਸਤੇ ਤੋਂ ਵੀ ਦੂਰ ਹੋ ਰਹੇ ਹਾਂ। ਦੌਲਤ ਇੱਕੱਠੀ ਕਰਨ ਦੀ ਦੌੜ ਵਿੱਚ ਅਸੀਂ ਮਨੁੱਖਤਾ ਦੀ ਸਾਂਝ ਨੂੰ ਭੁੱਲ ਰਹੇ ਹਾਂ। ਕਈ ਵਾਰ ਲੋੜਵੰਦਾਂ ਲਈ ਬਣੀਆਂ ਸਕੀਮਾਂ ਦਾ ਲਾਭ ਵੀ ਉਹਨਾਂ ਤੱਕ ਨਹੀਂ ਪਹੁੰਚਦਾ ਜਿਨ੍ਹਾਂ ਲਈ ਉਹ ਬਣੀਆਂ ਹੁੰਦੀਆਂ ਹਨ, ਲੋੜਮੰਦਾਂ ਲਈ ਆਈ ਕਣਕ ਅਮੀਰਾਂ ਦੀਆਂ ਗੱਡੀਆਂ ਰਾਹੀਂ ਮਹਿਲਾਂ ਤੱਕ ਪਹੁੰਚ ਜਾਂਦੀ ਹੈ। ਇਸੇ ਲਈ ਇਹ ਵੀ ਜ਼ਰੂਰੀ ਹੈ ਕਿ ਹਰ ਸਹੂਲਤ ਆਮਦਨ ਦੇ ਅਧਾਰ ‘ਤੇ ਹੋਵੇ, ਨਾ ਕਿ ਜਾਤੀ ਦੇ ਅਧਾਰ ‘ਤੇ। ਮਦਦ ਉਹਨਾਂ ਨੂੰ ਮਿਲੇ ਜਿਨ੍ਹਾਂ ਨੂੰ ਸੱਚਮੁੱਚ ਲੋੜ ਹੈ। ਸਹਾਇਤਾ ਦਾ ਮਕਸਦ ਲੋਕਾਂ ਨੂੰ ਖੜ੍ਹਾ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਸਦਾ ਲਈ ਨਿਰਭਰ ਬਣਾਉਣਾ। ਇਹ ਵੀ ਸੱਚ ਹੈ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸਖ਼ਤ ਮਿਹਨਤ ਸਦਕਾ ਉੱਭਰ ਕੇ ਪੰਜਾਬ ਦਾ ਮਾਣ ਬਣੇ। ਲੋਕਾਂ ਨੂੰ ਇਹ ਉਮੀਦ ਸੀ ਕਿ ਉਹ ਮਿਹਨਤਕਸ਼ ਸੋਚ ਦੀ ਤਰਜਮਾਨੀ ਕਰਨਗੇ। ਪਰ ਅੱਜ ਦੀ ਰਾਜਨੀਤਕ ਹਕੀਕਤ ਇਹ ਵੀ ਦੱਸਦੀ ਹੈ ਕਿ ਹਰ ਪਾਰਟੀ ਕਿਸੇ ਨਾ ਕਿਸੇ ਤਰੀਕੇ ਨਾਲ ਮੁਫ਼ਤ ਸਹੂਲਤਾਂ ਦੀ ਦੌੜ ਵਿੱਚ ਫਸਦੀ ਜਾ ਰਹੀ ਹੈ। ਇਸ ਸਾਰੀ ਹਾਲਤ ਵਿੱਚ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਹੁੰਦਾ ਹੈ, ਕੀ ਅਸੀਂ ਸੱਚਮੁੱਚ ਬਾਬਾ ਨਾਨਕ ਦੇ ਪੈਰੋਕਾਰ ਹਾਂ ਜਾਂ ਸਿਰਫ਼ ਉਨ੍ਹਾਂ ਦਾ ਨਾਮ ਲੈਣ ਵਾਲੇ? ਕੀ ਅਸੀਂ ਗੁਰਮਤਿ ਦੇ ਸਿਧਾਂਤ ਅਪਣਾਏ ਹਨ ਜਾਂ ਸਿਰਫ਼ ਗੁਰਦੁਆਰਿਆਂ ਵਿੱਚ ਨਤਮਸਤਕ ਹੋ ਕੇ ਆਪਣੇ ਫ਼ਰਜ਼ ਪੂਰੇ ਸਮਝ ਲੈਂਦੇ ਹਾਂ? ਅਸੀਂ ਅਕਸਰ ਧਾਰਮਿਕ ਹੋਣ ਦਾ ਢੋਂਗ ਤਾਂ ਕਰਦੇ ਹਾਂ, ਪਰ ਧਰਮ ਦੀ ਅਸਲ ਸਿੱਖਿਆ ਤੋਂ ਦੂਰ ਹਾਂ। ਬਾਬਾ ਜੀ ਦੀ ਸਿੱਖਿਆ ਨੂੰ ਅਸੀਂ ਰਸਮਾਂ ਤੱਕ ਸੀਮਤ ਕਰ ਦਿੱਤਾ ਹੈ, ਜਦਕਿ ਉਹ ਜੀਵਨ ਜੀਣ ਦਾ ਰਾਹ ਸੀ। ਜੇ ਅਸੀਂ ਅੱਜ ਵੀ ਨੀਂਦ ਚੋਂ ਜਾਗ ਪਈਏ ਅਤੇ ਬਾਬਾ ਨਾਨਕ ਦੀ ਸਿੱਖਿਆ ਨੂੰ ਅਮਲ ਵਿੱਚ ਲਿਆਉਣ ਲੱਗ ਪਈਏ, ਤਾਂ ਅਸੀਂ ਆਪਣੇ ਸਮਾਜ ਨੂੰ ਮਿਹਨਤ, ਇਨਸਾਫ਼ ਅਤੇ ਸਾਂਝ ਦੇ ਰਾਹ ‘ਤੇ ਲਿਆ ਸਕਦੇ ਹਾਂ। ਨਹੀਂ ਤਾਂ ਇਤਿਹਾਸ ਸਾਡੇ ਲਈ ਕੜੀ ਚੇਤਾਵਨੀ ਲਿਖੇਗਾ। ਬਾਬਾ ਜੀ ਹੋਰ ਮੈਥੋਂ ਹੁਣ ਲਿਖਿਆ ਨਹੀਂ ਜਾਂਦਾ ਕੌਮ ਦੀ ਤਰੀਫ਼ ਵਿੱਚ, ਏਨਾ ਕਹਾਂਗਾ ਕਿ… “ਅਸੀਂ ਸਿੱਖਿਆ ਤੇਰੀ ਨੂੰ ਮੰਨਦੇ ਨਹੀਂ, ਪਰ ਪੈਰੋਕਾਰ ਤੇਰੇ ਅਖਵਾਉਂਦੇ ਹਾਂ।” ✍🏻ਹਰਫੂਲ ਸਿੰਘ ਭੁੱਲਰ 🌹 ਹਰਮੰਦਰ ਸਿੰਘ ਵਿਰਕ 📞+9463215026