kfir ❤️
662 views
#ਜਾਣਕਾਰੀ ਗਿਆਨੀ ਜੀ ਨੇ ਇਕ 'ਸੁਪਨ ਨਾਟਕ' ਦੇ ਨਾਮ ਥੱਲੇ ਡਰਾਮਾ ਲਿਖਿਆ।ਇਸ ਪੁਰ ਬਾਬਾ ਖੇਮ ਸਿੰਘ ਜੀ ਅਤੇ ਉਹਨਾਂ ਦੇ ਹੋਰ ਕੁਝ ਸਾਥੀਆਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਗਿਆਨੀ ਜੀ ਨੇ ਗੁਰੂਡੰਮ ਪੁਜਾਰੀਆਂ ਦੀਆਂ ਹਰਕਤਾਂ ਤੇ ਕੁਝ ਸਿੱਖ ਸਰਦਾਰਾਂ ਦੀ ਇਨ੍ਹਾਂ ਨਾਲ ਮਿਲੀ-ਭੁਗਤ ਨੂੰ ਖੂਬ ਨੰਗਿਆਂ ਕੀਤਾ। ਉਸ ਵਿਚ ਹਾਸ ਰਸ ਨਾਲ ਇਨ੍ਹਾਂ ਦੇ ਪੋਲ ਖੋਲ੍ਹ ਕੇ ਉਨ੍ਹਾਂ ਦੀ ਮਿੱਟੀ ਪਲੀਤ ਕੀਤੀ ਅਤੇ ਇਹਨਾਂ ਦੇ ਕਾਰਨਾਮਿਆਂ ਦੀ ਹੂ-ਬ-ਹੂ ਤਸਵੀਰ ਖਿੱਚ ਕੇ ਰੱਖ ਦਿੱਤੀ ਕਿ ਕਿਵੇਂ ਡੰਬੀ ਗੁਰੂ ਲੋਕਾਂ ਕੋਲੋਂ ਆਪਣੇ ਆਪ ਨੂੰ ਪੁਜਾਉਂਦੇ ਹਨ ਤੇ ਇਹ ਪੁਜਾਰੀਆਂ ਨਾਲ ਮਿਲ ਕੇ ਕਿਵੇਂ ਸਿੱਖ ਧਰਮ ਨੂੰ ਨੁਕਸਾਨ ਪੁਚਾ ਰਹੇ ਹਨ। ਇਸ ਨਾਟਕ ਵਿਚ ਗਿਆਨੀ ਜੀ ਨੇ ਇਹ ਸਾਰੇ ਪਾਤਰ ਬਣਾ ਲਏ, ਜੋ ਸਚਮੁਚ ਹੀ ਸਿੱਖ ਪੰਥ ਨੂੰ ਹਾਨੀ ਪੁਚਾ ਰਹੇ ਸਨ, ਖੌਫ ਜਾਂ ਡਰ ਨੇ ਉਨ੍ਹਾਂ ਨੂੰ ਇਹ ਸਚਾਈ ਪ੍ਰਗਟ ਕਰਨੋਂ ਨਾ ਰੋਕਿਆ। ਇਹ ਨਾਟਕੀ ਕੀ ਸੀ! ਉਨ੍ਹਾਂ ਪੁਜਾਰੀਆਂ ਦੀ ਪੂਰੀ ਤਸਵੀਰ ਸੀ ਕਿ ਇਹ ਪੰਥ ਵਿਚ ਕੀ ਪਾਰਟ ਅਦਾ ਕਰ ਰਹੇ ਹਨ। ਬਾਬਾ ਸੁਮੇਰ ਸਿੰਘ ਮਹੰਤ ਪਟਨਾ ਸਾਹਿਬ ਤੇ ਬਾਬਾ ਖੇਮ ਸਿੰਘ ਜੀ ਤਾਂ ਇਸ ਨਾਟਕ ਨੂੰ ਪੜ੍ਹਦੇ ਸਾਰ ਸੜ ਬਲ ਉਠੇ। ਸੋ ਉਦੈ ਸਿੰਘ ਬੇਦੀ ਜੀ ਨੂੰ ਅੱਗੇ ਲਾਇਆ ਗਿਆ ਤੇ ਗਿਆਨੀ ਜੀ ਵਿਰੁਧ ਮੁਕਦਮਾ ਚਲਵਾ ਕੇ ਪ੍ਰੈਸ ਤੇ ਅਖਬਾਰ ਦੋਨੋਂ ਬੰਦ ਕਰਵਾ ਦਿੱਤੇ। ਗਿਆਨੀ ਜੀ ਹੱਥਲ ਹੋ ਕੇ ਬਹਿ ਗਏ। ਘਰ ਦਾ ਖਰਚ ਅਤੇ ਮੁਕਦਮੇ ਦਾ ਖਰਚ ਸਿਰ ਤੇ ਆ ਪਿਆ। ਫਿਰ ਇਸ ਸਮੇਂ ਹੀ ਗਿਆਨੀ ਜੀ ਵਿਰੁਧ ਆਰੀਆ ਸਮਾਜੀਆਂ, ਗੁਲਾਬ ਦਾਸੀਆਂ ਤੇ ਇਨ੍ਹਾਂ ਗੁਰੂ ਡੰਮ ਦੇ ਪ੍ਰਚਾਰਕਾਂ ਵਲੋਂ ਇਸ਼ਤਿਹਾਰ ਵੀ ਕੱਢੇ ਗਏ ਤੇ ਗਿਆਨੀ ਜੀ ਨੂੰ ਤੰਗ ਕਰਨ ਲਈ ਉਨ੍ਹਾਂ ਦਾ ਹਰ ਰਾਹ ਰੋਕਣ ਦਾ ਯਤਨ ਕੀਤਾ ਗਿਆ। ਲਾਹੌਰ ਅਦਾਲਤ ਵਿਚ ਕਈ ਚਿਰ ਇਹ ਮੁਕਦਮਾ ਚਲਦਾ ਰਿਹਾ। ਗਿਆਨੀ ਜੀ ਵਿਰੁਧ ਇਸ ਮੁਕਦਮੇ ਵਿਚ ਭਾਵੇਂ ਬਥੇਰੇ ਪਾਪੜ ਵੇਲੇ ਗਏ , ਪਰ ਗਿਆਨੀ ਜੀ ਦਿਲ ਛੱਡਣ ਵਾਲੇ ਨਹੀਂ ਸਨ। ਆਪ ਨੇ ਪੂਰੀ ਡਿਫੈਂਸ ਕੀਤੀ ਤੇ ਇਸ ਕੰਮ ਵਿਚ ਪ੍ਰੋ. ਗੁਰਮੁਖ ਸਿੰਘ ਜੀ ਨੇ ਵੀ ਡਟ ਕੇ ਮਦਦ ਕੀਤੀ, ਅਖੀਰ ਅਦਾਲਤ ਨੇ ਗਿਆਨੀ ਜੀ ਨੂੰ 51 ਰੁਪਏ ਜੁਰਮਾਨਾ ਕੀਤਾ। ਅਪੀਲ ਕਰਨ ਤੇ ਇਸ ਜੁਰਮਾਨੇ ਤੋਂ ਵੀ ਗਿਆਨੀ ਜੀ ਬਰੀ ਹੋ ਗਏ। ਭਾਵੇਂ, ਮਾਲੀ ਤੌਰ ਤੇ ਗਿਆਨੀ ਜੀ ਨੂੰ ਬੜਾ ਭਾਰੀ ਧੱਕਾ ਲੱਗਾ ਪਰ ਪੰਥ ਤੇ ਜ਼ਾਤ-ਪਾਤ ਦੇ ਹਿਮਾਇਤੀਆਂ ਨੂੰ ਇਕ ਵਾਰੀ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ। ਵਿਕਿਆ ਨਹੀਂ ਜਿਹੜਾ ਉਹਦੇ ਬੋਲ ਵਿਕਦੇ। ਬੰਦੇ ਵਿਰਲੇ ਹੀ ਸਤਗੁਰਾ ਸਚ ਲਿਖਦੇ। Satgur nangla ✍️