🌸 ਮਾਂ ਦਾ ਲਾਡ – 🌸
ਮਾਂ ਦਾ ਲਾਡ, ਉਹ ਸਨੇਹ ਭਰੀ ਰੌਸ਼ਨੀ,
ਜੋ ਸਭ ਦੀ ਦੁਨੀਆਂ ਨੂੰ ਹਮੇਸ਼ਾ ਚਮਕਾਉਂਦੀ ਹੈ।
ਉਹਦੀ ਮੁਸਕਾਨ, ਜਿਵੇਂ ਸੂਰਜ ਦੀ ਨਰਮ ਧੁੱਪ,
ਹਰ ਦੁੱਖ ਨੂੰ ਗਰਮੀ ਅਤੇ ਪਿਆਰ ਨਾਲ ਘੋਲ ਦਿੰਦੀ ਹੈ।
ਜ਼ਿੰਦਗੀ ਦੇ ਰਾਹਾਂ ‘ਤੋ ਭਟਕੇ ਹੋਏ
ਮਾਂ ਦੀ ਹੌਲੀ ਹੌਲੀ ਸੁਰੱਖਿਅਤ ਗੋਦ ਉਸਨੂੰ ਵਾਪਸ ਖੁਸ਼ੀ ਵਿੱਚ ਲੈ ਆਉਂਦੀ ਹੈ,
ਉਹਦੀ ਆਵਾਜ਼, ਸੂਖਮ ਧੁਨ ਵਾਂਗ,
ਹਰ ਤੜਪ ਅਤੇ ਦਰਦ ਨੂੰ ਪਿਆਰ ਦੇ ਸੰਗੀਤ ਨਾਲ ਮਿਟਾ ਦਿੰਦੀ ਹੈ,
ਮਾਂ ਦੀ ਮਮਤਾ, ਬੇਹਿਸਾਬ ਤੇ ਬੇਮਿਸਾਲ,
ਜਿਵੇਂ ਨਦੀ ਦਾ ਪਾਣੀ, ਜੋ ਬਿਨਾਂ ਰੁਕਾਵਟ ਦੇ ਹਮੇਸ਼ਾ ਵਗਦਾ ਰਹੇ।
ਉਹਦਾ ਸਹਾਰਾ, ਉਸਦੀ ਦਿਆਲੂ ਹੰਸੀ,
ਸਾਰੇ ਸੁਪਨੇ ਸੱਚ ਕਰ ਦਿੰਦੀ ਹੈ।
ਮਾਂ ਦੇ ਹੱਥਾਂ ਦੀ ਛੂਹ, ਜਿਵੇਂ ਸਵੇਰੇ ਦੀ ਠੰਡੀ ਹਵਾ,
ਜੋ ਮਨ ਨੂੰ ਸੁਖਮਾਨ ਅਤੇ ਆਰਾਮ ਦਿੰਦੀ ਹੈ,
ਉਹਦੀ ਪ੍ਰੇਮ ਭਰੀ ਨਿਗਾਹ, ਹਰ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਭਗਾ ਦਿੰਦੀ ਹੈ,
ਜਿਵੇਂ ਰਾਤ ਦਾ ਚਾਨਣ, ਹਨੇਰੇ ਵਿੱਚ ਰੋਸ਼ਨੀ ਪੈਦਾ ਕਰਦਾ ਹੈ,
ਹਰ ਖੁਸ਼ੀ ਦੇ ਪਲ ਵਿੱਚ ਮਾਂ ਦਾ ਸਹਾਰਾ,
ਹਰ ਸਫ਼ਰ, ਹਰ ਤਕਲੀਫ਼ ਵਿੱਚ ਮਾਂ ਦੀ ਛਾਇਆ,
ਉਹਦੀ ਸਲਾਹ, ਹੌਸਲਾ ਅਤੇ ਮਮਤਾ,
ਹਰ ਪਲ ਜੀਵਨ ਨੂੰ ਮਿੱਠਾ ਤੇ ਸੰਤੁਲਿਤ ਬਣਾਉਂਦੀ ਹੈ,
ਮਾਂ ਦਾ ਪਿਆਰ, ਕੋਈ ਹੱਦਾਂ ਵਿੱਚ ਨਹੀਂ ਬੰਨਿਆ,
ਇਹ ਪਿਆਰ ਸਭਨਾਂ ਦੇ ਦਿਲ ਵਿੱਚ ਹਮੇਸ਼ਾ ਵਸਦਾ ਹੈ,
ਹਰ ਸੁਪਨੇ ਨੂੰ ਜੀਵੰਤ ਕਰਦਾ ਹੈ, ਹਰ ਦੁੱਖ ਨੂੰ ਮਿਟਾ ਦਿੰਦਾ ਹੈ,
ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਮੂਲ ਰਤਨ,
ਜਿਸ ਦੇ ਬਿਨਾ ਜਗਜੀਤ ਦੀ ਦੁਨੀਆਂ ਅਧੂਰੀ,
ਮਾਂ ਦਾ ਲਾਡ, ਇੱਕ ਅਜਿਹਾ ਤੋਹਫ਼ਾ,
ਜੋ ਸਮਾਂ, ਦੂਰੀ, ਪਰਿਸਥਿਤੀ ਸਾਰਿਆਂ ਤੋਂ ਉੱਚਾ ਹੈ,
ਉਹ ਸਦਾ ਸਭ ਦੇ ਹਰ ਸਾਹ ਵਿੱਚ ਵਸਦੀ ਹੈ,
ਉਹਦੀ ਪ੍ਰੇਮ ਭਰੀ ਹੌਲੀ ਹੌਲੀ ਮੁਸਕਾਨ,
ਬੱਚੇ ਦੀ ਜ਼ਿੰਦਗੀ ਦਾ ਹਰ ਪਲ ਰੋਸ਼ਨ ਕਰਦੀ ਹੈ,
ਹਰ ਪਲ, ਹਰ ਲਹਜ਼ੇ ਵਿੱਚ ਮਾਂ ਦੀ ਮਿਠਾਸ,ਇਬਾਦਤ ਦਾ ਰੂਪ
ਜ਼ਿੰਦਗੀ ਨੂੰ ਤਾਕਤ, ਹੌਸਲਾ ਅਤੇ ਸੁਖ ਦੇਂਦੀ ਹੈ।
ਮਾਂ, ਤੂੰ ਜਗਜੀਤ ਲਈ ਸਭ ਕੁਝ ਹੈ –
ਸਹਾਰਾ, ਰੋਸ਼ਨੀ, ਮਿੱਠਾਸ ਅਤੇ ਅਮੂਲ ਰਤਨ!!💖
✍️ਜਗਜੀਤ ਸਿੰਘ ✍️
#🤘 My Status