ਦਿਲ ਕੰਬਣ ਵਾਲਾ ਸੀਨ! ਨਾਗਪੁਰ-ਜਬਲਪੁਰ 'ਤੇ ਇੱਕ 35 ਸਾਲਾਂ ਆਦਮੀ ਦੀ ਪਰਿਵਾਰ ਸਮੇਤ ਜਾਂਦੇ ਦਾ ਦਿਉਲਾਪਾਰ ਦੇ ਨੇੜੇ ਐਕਸੀਡੈਂਟ ਹੋ ਗਿਆ। ਇਸ ਸੜਕ ਹਾਦਸੇ 'ਚ ਪਤਨੀ 'ਤੇ ਬੱਚੇ ਦੀ ਮੌਤ ਹੋ ਗਈ, ਪਰ ਹਸਪਤਾਲ 'ਚ ਘੰਟਿਆਂ ਦਾ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਨਹੀਂ ਆਈ ਉਹਨਾਂ ਲਈ ਐਂਬੂਲੈਂਸ! ਉਹ ਨਾਗਪੁਰ ਦੇ ਲੋਨਾਰਾ ਤੋਂ ਮੱਧਪ੍ਰਦੇਸ਼ ਦੇ ਕਰਨਪੁਰ ਜਾ ਰਹੇ ਸੀ।
ਜਿਵੇਂ ਮਰੇ ਹੋਏ ਪਸ਼ੂ ਨੂੰ ਹੱਡਾਂ-ਰੋੜੀ ਵਿੱਚ ਲਿਜਾਇਆ ਜਾਂਦਾ ਓਵੇਂ ਪਤਨੀ ਅਤੇ ਬੱਚੇ ਦੀ ਬੇਜ਼ਾਨ ਲਾਸ਼ ਨੂੰ ਬਾਈਕ 'ਤੇ ਘਰ ਲਿਜਾਣ ਲਈ ਮਜ਼ਬੂਰ ਹੋਇਆ ਵਿਚਾਰਾ ਪਤੀ। 80 ਕਿਲੋਮੀਟਰ ਤੱਕ ਐਸੇ ਤਰਾਂ ਹੀ ਲਾਸ਼ ਬੰਨ ਕੇ ਲੈ ਕੇ ਗਿਆ ਉਹ। ਇਹ ਘਟਨਾ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਐ ਅਤੇ ਲੋਕਾਂ ਵਿੱਚ ਬਹੁਤ ਗੁੱਸਾ ਦੇਖਿਆ ਜਾ ਰਿਹਾ ਐ।
ਇਹ ਸਭ ਤੋਂ ਪਹਿਲਾਂ, ਉਹ ਰਾਹ 'ਚੋਂ ਲੰਘਦੇ ਲੋਕਾਂ ਕੋਲ ਰੋ-ਰੋ ਮਦਦ ਵੀ ਮੰਗਦਾ ਰਿਹਾ, ਪਰ ਕੋਈ ਇੱਕ ਵੀ ਇਨਸਾਨ ਉਹਦੀ ਮਦਦ ਕਰਨ ਲਈ ਨਹੀਂਓ ਰੁਕਿਆ। ਉਹਨਾਂ ਨੂੰ ਇੱਕ ਟਰੱਕ ਟੱਕਰ ਮਾਰ ਕੇ ਸੁੱਟ ਗਿਆ ਸੀ। ਵੈਸੇ ਇਹ ਘਟਨਾਂ ਰੱਖੜੀਆਂ ਵਾਲੇ ਦਿਨ ਦੀ ਦੱਸੀ ਜਾ ਰਹੀ ਐ।
ਆਦਮੀ ਦੀ ਪਹਿਚਾਣ ਅਮਿਤ ਬੁਮਰਾ ਯਾਦਵ, ਲੋਨਾਰਾ ਤੋਂ ਅਤੇ ਪਤਨੀ ਦਾ ਨਾਮ ਗਿਆਰਸੀ ਯਾਦਵ ਦੱਸਿਆ ਜਾ ਰਿਹਾ, ਦੋਹਾਂ ਦੀ ਉਮਰ 35 ਸਾਲ ਸੀ।
ਇਹ ਘਟਨਾ ਦੇਖ ਕੇ ਹੁਣ ਸਭ ਦੀਆਂ ਅੱਖਾਂ ਨਮ ਹੋ ਗਈਆਂ। ਵਾਹਿਗੁਰੂ ਜੀ! 👏
ਰੁਪਿੰਦਰ ਬਾਵਾ
#🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ #🌼ਮੋਟੀਵੇਸ਼ਨ #🤘 My Status #🎥ਵਾਇਰਲ ਸਟੋਰੀ ਅਪਡੇਟਸ 📰