ਫੋਲੋ ਕਰੋ
-Moti Lal Tangri (ਲਾਲ 💫ਬਾਦਸ਼ਾਹ)
@789483406
2,657
ਪੋਸਟ
6,657
ਫੋਲੋਅਰਸ
-Moti Lal Tangri (ਲਾਲ 💫ਬਾਦਸ਼ਾਹ)
575 ਨੇ ਵੇਖਿਆ
#🤗ਦੁਸਹਿਰੇ ਦੀਆਂ ਮਿਥਿਹਾਸਕ ਕਹਾਣੀਆਂ📕 #ਸਾਡੀ ਦੁਸਹਿਰੇ ਦੀ ਤਿਆਰੀ #ਦੁਸਹਿਰੇ ##happy dusehra# #Happy dusehra ਮੇਰੇ ਪੁਤਲੇ ਨੂੰ ਜੋ ਸਾੜਦੇ ਓ, ਬੁਰੀਆਂ ਸੋਚਾਂ ਨੂੰ ਵੀ ਸਾੜੋ ਜੀ। ਜੋ ਥੋਡੇ ਵਿਚ ਬੁਰਾਈਆਂ ਨੇ, ਓਹਨਾ ਵੱਲ ਵੀ ਝਾਤੀ ਮਾਰੋ ਜੀ। ਰਾਵਣ ਦਾ ਪੁਤਲਾ ਬੋਲ ਪਿਆ, ਅੰਦਰਲੇ ਰਾਵਣ ਨੂੰ ਮਾਰੋ ਜੀ। 1) ਮੈਂ ਸੀਤਾ ਨੂੰ ਕਦੇ ਛੂਹਿਆ ਨਹੀਂ, ਜਤ ਸਤ ਦਾ ਪੂਰਾ ਸੀ। ਓਹਨੂੰ ਸੁਰੱਖਿਆ ਮੈਂ ਪ੍ਰਦਾਨ ਕੀਤੀ, ਨਾ ਕੋਈ ਕੰਮ ਅਧੂਰਾ ਸੀ। ਜੋ ਅੰਦਰ ਪੰਜ ਵਿਕਾਰ ਥੋਡੇ, ਓਹਨਾਂ ਨੂੰ ਜਰਾ ਸੁਧਾਰੋ ਜੀ।.... 2) ਮੇਰੇ ਰਾਜ 'ਚ ਪਰਜਾ ਸੌਖੀ ਸੀ, ਨਾ ਤੰਗੀ ਨਾ ਮਹਿੰਗਾਈ ਸੀ, ਸਭ ਚੈਨ ਦੀ ਨੀਂਦਰ ਸੌਂਦੇ ਸੀ, ਏਥੇ ਹਰ ਪੱਖੋਂ ਸੁਖਿਆਈ ਸੀ। ਕੀ ਅੱਜ ਦੇ ਰਾਵਣ ਕਰਦੇ ਨੇ, ਜਰਾ ਨਿਗਾਹ ਏਹਨਾਂ ਤੇ ਮਾਰੋ ਜੀ। ਮੇਰੇ ਪੁਤਲੇ ਨੂੰ ਨਿੱਤ ਸਾੜਦੇ ਓ, ਬੁਰੀਆਂ ਸੋਚਾਂ ਨੂੰ ਵੀ ਸਾੜੋ ਜੀ... 3) ਮੇਰੇ ਰਾਜ 'ਚ ਔਰਤ ਨਾਲ ਕਦੇ, ਅਤਿਆਚਾਰ ਨਹੀਂ ਹੁੰਦਾ ਸੀ, ਬੱਚੀਆਂ ਦੀ ਅਜ਼ਮਤ ਕਾਇਮ ਰਖੀ, ਕੋਈ ਬਲਾਤਕਾਰ ਨਹੀਂ ਹੁੰਦਾ ਸੀ। ਜੋ ਅੱਜ ਦੇ ਰਾਵਣ ਫਿਰਦੇ ਨੇ, ਫੜ ਸੂਲੀਆਂ ਉੱਤੇ ਚਾੜ੍ਹੋ ਜੀ। ਮੇਰੇ ਪੁਤਲੇ ਨੂੰ ਜੋ ਸਾੜਦੇ ਓ, ਬੁਰੀਆਂ ਸੋਚਾਂ ਨੂੰ ਸਾੜੋ ਜੀ... 4) ਮੇਰੇ ਪੁਤਲੇ ਫੂਕੇ ਰੋਜ਼ ਤੁਸੀਂ, ਪਰ ਗਈ ਬੁਰਾਈ ਸਾੜੀ ਨਾ, ਥੋਡੇ ਅੰਦਰ ਰਾਵਣ ਬੈਠਾ ਜੋ, ਓਹਦੀ ਫੋਟੋ ਅੰਦਰੋਂ ਲਾਹੀ ਨਾ। ਜੋ 'ਲਾਲ ਬਾਦਸ਼ਾਹ'ਲਿਖ ਦਿੱਤਾ, ਏਹਨੂੰ ਪੜ੍ਹ ਲੋ ਚਾਹੇ ਨਕਾਰੋ ਜੀ। ਰਾਵਣ ਦਾ ਪੁਤਲਾ ਬੋਲ ਪਿਆ ਅੰਦਰੋਂ ਰਾਵਣ ਨੂੰ ਮਾਰੋ ਜੀ
-Moti Lal Tangri (ਲਾਲ 💫ਬਾਦਸ਼ਾਹ)
790 ਨੇ ਵੇਖਿਆ
#🌷ਬਰਸਾਤਾਂ ਦੇ ਮੌਸਮੀ ਫੁੱਲ/ਪੌਧੇ☔ #👌 ਘੈਂਟ ਵੀਡੀਓਜ #💡 ਜਾਣਕਾਰੀ ਸਪੈਸ਼ਲ #🙏ਸਾਉਣ ਮਹੀਨੇ ਦੇ ਸਟੇਟਸ #🌼ਮੋਟੀਵੇਸ਼ਨ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਭਤੋਂ ਵੱਡੀ ਦੇਣ ਰੁੱਖ਼ਾਂ ਦੀ ਹੈ। ਜੇਕਰ ਧਰਤੀ ਤੇ ਰੁੱਖ ਹੋਣਗੇ ਤਾਂ ਉਸ ਨਾਲ ਧਰਤੀ ਦਾ ਟੈਂਪਰੇਚਰ ਕੰਟਰੋਲ ਰਹੇਗਾ। ਰੁੱਖ ਆਕਸੀਜਨ ਦਾ ਨਿਰਮਾਣ ਕਰਦੇ ਹਨ ਸੋ ਅਸੀਂ ਸਾਹ ਰਾਹੀਂ ਅੰਦਰ ਖਿੱਚਦੇ ਹਾਂ, ਤੇ ਸਾਡਾ ਜੀਣਾ ਆਕਸੀਜਨ ਤੇ ਨਿਰਭਰ ਹੈ,ਸੋ ਇਹ ਮਹੀਨਾ ਰੁੱਖ ਲਗਾਉਣ ਲਈ ਬਹੁਤ ਚੰਗਾ ਗਿਣਿਆਂ ਜਾਂਦਾ ਹੈ,ਆਓ ਅਸੀਂ ਸਾਰੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਇਕ ਉਪਰਾਲਾ ਕਰਦੇ ਹੋਏ ਇੱਕ ਇੱਕ ਰੁੱਖ ਜ਼ਰੂਰ ਲਾਈਏ, ਅਤੇ ਲਾਉਣ ਤੋਂ ਬਾਅਦ ਜਦ ਤੱਕ ਉਹ ਬੂਟਾ,ਪੌਦਾ ਵੱਡਾ ਨਹੀਂ ਹੋ ਜਾਂਦਾ, ਤਕਰੀਬਨ 7ਤੋਂ8 ਫੁੱਟ ਦਾ ਓਦੋ ਤੱਕ ਉਸਦੀ ਦੇਖ ਰੇਖ ਕਰੀਏ,ਏਸੇ ਵਿਚ ਸਾਡੀ ਸਭ ਦੀ ਭਲਾਈ ਹੈ।
See other profiles for amazing content