🌹 ਜੋਤੀ ਜੋਤਿ ਦਿਵਸ ਸ਼੍ਰੀ ਗੁਰੂ ਨਾਨਕ ਦੇਵ ਜੀ🌹
ਭਾਈ ਲਹਿਣੇ ਦੇ ਹਿਰਦੇ ਚ ਟਿਕ ਕੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਹੁਣ ਸਮਾਂ ਆ ਗਿਆ ਸੀ ਗੁਰਪੂਰੀ ਵੱਲ ਜਾਉਣ ਦਾ।
ਗੁਰਪੂਰੀ ਜਾਉਣ ਤੋਂ ਕੁਝ ਸਮਾਂ ਪਹਿਲਾਂ ਗੁਰੂ ਸਾਹਿਬ ਵਲੋਂ ਡੰਗਰਾਂ ਲਈ ਘਾਹ ਲਿਆਉਣ ਲਈ ਭੇਜੇ ਗਏ ਭਾਈ ਕਮਲੀਏ ਨੂੰ ਤਿੰਨ ਮਨੁੱਖ ਮਿਲੇ ਤੇ ਭਾਈ ਕਮਲੀਏ ਨੂੰ ਸੁਆਹ ਫੜਾਉਂਦੇ ਹੋਏ ਕਹਿਣ ਲੱਗੇ ਜਿਨ੍ਹਾਂ ਛੇਤੀ ਹੋ ਸਕੇ ਇਹ ਗੁਰੂ ਸਾਹਿਬ ਤਕ ਪਹੁੰਚਦੀ ਕਰੋ ਤੇ ਉਹ ਜੋ ਵੀ ਹੁਕਮ ਕਰਨ ਸਾਨੂੰ ਆ ਕੇ ਦਸਿਓ।
ਭਾਈ ਕਮਲੀਆ ਜੀ ਇਹ ਵੇਖ ਕੇ ਹੈਰਾਨ ਸਨ ਕਿ ਇਹ ਤਿੰਨ ਮਨੁੱਖ ਆਮ ਮਨੁੱਖਾਂ ਵਾਂਗੂੰ ਨਹੀਂ ਜਾਪ ਰਹੇ ਸਨ। ਉਨ੍ਹਾਂ ਦੇ ਮੁੱਖ ਤੇ ਵਖਰਾ ਹੀ ਪਰਕਾਸ਼ ਸੀ ਜੋ ਆਮ ਵਿਅਕਤੀਆਂ ਦੇ ਮੁੱਖ ਤੇ ਨਹੀਂ ਹੁੰਦਾ।
ਭਾਈ ਕਮਲ਼ੀਆ ਜੀ ਕਹਿਣ ਲੱਗੇ ਮੈਨੂੰ ਗੁਰੂ ਸਾਹਿਬ ਦਾ ਹੁਕਮ ਹੈ ਮੈਂ ਡੰਗਰਾਂ ਲਈ ਘਾਹ ਲੈਣ ਆਇਆ ਹਾਂ ਮੈਂ ਉਹਦੇ ਨਾਲ ਤੁਹਾਡੀ ਭੇਟਾ ਲੈ ਜਾਵਾਂਗਾ। ਉਹ ਤਿੰਨ ਮਨੁੱਖਾਂ ਨੇ ਥੋੜਾ ਘਾਹ ਪੁੱਟ ਕੇ ਭਾਈ ਕਮਲੀਆ ਜੀ ਨੂੰ ਦਿੱਤਾ ਤੇ ਓਹ ਤਿਣਕਾ ਮਾਤਰ ਘਾਹ ਵੱਡੀ ਪੰਡ ਬਣ ਗਈ। ਭਾਈ ਕਮਲੀਆ ਜੀ ਮਹਾਰਾਜ ਕੋਲ ਘਾਹ ਲੈ ਕੇ ਪੁੱਝੇ ਮਹਾਰਾਜ ਭਾਈ ਕਮਲੀਆ ਜੀ ਨੂੰ ਕਹਿਣ ਲੱਗੇ ਕਿਤੇ ਇਹ ਘਾਹ ਚੋਰੀ ਤਾਂ ਨਹੀਂ ਕਰ ਲੈ ਆਇਆ ਕਿਉਂਕਿ ਇਤਨੀ ਛੇਤੀ ਏਨੀ ਵੱਡੀ ਪੰਡ ਲੈ ਆਉਣਾ ਸੰਭਵ ਨਹੀਂ ਭਾਈ ਕਮਲੀਏ ਜੀ ਨੇ ਕਿਹਾ ਮਹਾਰਾਜ ਖੇਤਾਂ ਵਿਚ ਤਿੰਨ ਮਨੁੱਖ ਆਏ ਹਨ ਉਨ੍ਹਾਂ ਨੇ ਇਹ ਭੇਟਾ ਤੁਹਾਨੂੰ ਦੇਣ ਲਈ ਕਿਹਾ ਹੈ।
ਮਹਾਰਾਜ ਭੇਟਾ ਵੇਖ ਕੇ ਮੁਸਕਰਾਏ ਜਿਵੇਂ ਸਮਝ ਗਏ ਹੋਣ ਕਿ ਇਹ ਭੇਟਾ ਕਿਸਨੇ ਭੇਜੀ ਹੈ?
ਮਹਾਰਾਜ ਭਾਈ ਸਧਾਰਨ ਜੀ ਨੂੰ ਨਾਲ ਲੈ ਖੇਤਾਂ ਵੱਲ ਗਏ ਜਿੱਥੇ ਉਹ ਮਨੁੱਖ ਖੜੇ ਸਨ ਗੁਰੂ ਸਾਹਿਬ ਨੇ ਭਾਈ ਸਧਾਰਨ ਜੀ ਨੂੰ ਥੋੜਾ ਪਿੱਛੇ ਰੋਕ ਦਿੱਤਾ ਤੇ ਆਪ ਅੱਗੇ ਉਨ੍ਹਾਂ ਮਨੁੱਖਾਂ ਨੂੰ ਦਰਸ਼ਨ ਦੇਣ ਗਏ, ਉਨ੍ਹਾਂ ਮਨੁੱਖਾਂ ਨੇ ਮਹਾਰਾਜ ਦੀ ਉਸਤਤਿ ਕੀਤੀ ਉਹ ਮਨੁੱਖ ਕੋਈ ਹੋਰ ਨਹੀਂ ਹਿੰਦੂ ਮਤ ਦੇ ਪ੍ਰਮੁੱਖ ਮੰਨੇ ਜਾਣ ਵਾਲੇ ਤਿੰਨ ਦੇਵਤੇ ਬ੍ਰਹਮਾ,ਵਿਸ਼ਨੂੰ ਤੇ ਸ਼ਿਵਜੀ ਸਨ ਬ੍ਰਹਮਾ ਜੀ ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਸੁਣਿਆ ਹੈ ਆਪ ਜੀ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਚ ਟਿਕਾ ਦਿੱਤੀ ਹੈ ਹੁਣ ਆਪਜੀ ਸਚਖੰਡ ਵੱਲ ਚਾਲੇ ਪਾਉਣ ਲੱਗੇ ਹੋ। ਮਹਾਰਾਜ ਨੇ ਕਿਹਾ ਹਾਂਜੀ ਬ੍ਰਹਮਾ ਜੀ ਹੁਣ ਅਸੀ ਕੁਝ ਕ ਦਿਨਾਂ ਚ ਸ਼ਰੀਰ ਤਿਆਗ ਦੇਣਾ ਹੈ।
ਮਹਾਰਾਜ ਜਦੋਂ ਉਥੋਂ ਵਾਪਸ ਕਰਤਾਰਪੁਰ ਸਾਹਿਬ ਆਏ ਆਪਣੇ ਅਸਥਾਨ ਦੇ ਲਾਗੇ ਇਕ ਅਸਥਾਨ ਨਿਸ਼ਚਿਤ ਕਰਕੇ ਭਾਈ ਸਧਾਰਨ ਜੀ ਨੂੰ ਬਚਨ ਕਿਤਾ ਇਥੇ ਲਕੜਾਂ ਦਾ ਚਰਚਣ ਕਰਕੇ ਸਾਡੇ ਅੰਗੀਠੇ ਦੀ ਤਿਆਰੀ ਕਰੋ ਜੇਕਰ ਤੁਹਾਨੂੰ ਕੋਈ ਇਸ ਅਸਥਾਨ ਤੇ ਅੰਗੀਠਾ ਤਿਆਰ ਕਰਨ ਤੋਂ ਵਰਜੇ ਤੁਸੀ ਉਸਦੇ ਬਚਨ ਨਹੀਂ ਮੰਨਣੇ ਮਹਾਰਾਜ ਕੇਵਲ ਦੋ ਚਾਦਰੇ ਸ਼ਰੀਰ ਤੇ ਧਾਰਨ ਕਰਦੇ ਸਨ ਮਹਾਰਾਜ ਨੇ ਭਾਈ ਸਧਾਰਨ ਜੀ ਨੂੰ ਕਿਹਾ ਕਿ ਇਹ ਚਾਦਰੇ ਧੋ ਕੇ ਸਾਡੇ ਅਸਥਾਨ ਤੇ ਰਖਿਓ ਤੇ ਸਾਡੇ ਅਸਥਾਨ ਦਾ ਲੇਪਨ ਕਰੋ ਚੰਗਾ ਮੁਸ਼ਕ ਕਪੂਰ ਛਿੜਕ ਕੇ ਅਸਥਾਨ ਨੂੰ ਸੋਹਣਾ ਬਣਾਓ।
ਮਹਾਰਾਜ ਦੇ ਬਚਨਾਂ ਅਨੁਸਾਰ ਸ਼ਰਧਾ ਸਹਿਤ ਭਾਈ ਸਧਾਰਨ ਜੀ ਨੇ ਸਾਰੀ ਤਿਆਰੀ ਕੀਤੀ ਉਪਰੰਤ ਭਾਈ ਸਧਾਰਨ ਜੀ ਮਹਾਰਾਜ ਕੋਲ ਆ ਕੇ ਬੇਨਤੀ ਕਰਨ ਲਗੇ ਮਹਾਰਾਜ ਮੈਂ ਸਾਰੀ ਤਿਆਰੀ ਆਪ ਜੀ ਦੇ ਦੱਸੇ ਅਨੁਸਾਰ ਕਰ ਦਿੱਤੀ ਹੈ ਆਪ ਜੀ ਇਕ ਵਾਰ ਚਲ ਕੇ ਦੇਖ ਲਵੋ ਜੇਕਰ ਆਪਜੀ ਨੂੰ ਕੋਈ ਕਮੀਂ ਜਾਪਦੀ ਹੈ ਤਾਂ ਮੈਂ ਹੁਣੇ ਸੁਧਾਰ ਦਿੰਦਾ ਹਾਂ। ਮਹਾਰਾਜ ਨੇ ਜਾ ਕੇ ਸਾਰਾ ਅਸਥਾਨ ਵੇਖਿਆ ਤੇ ਪ੍ਰਸੰਨ ਹੋ ਕੇ ਭਾਈ ਸਧਾਰਨ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ।
ਅੱਸੂ ਵਦੀ ਸਪਤਮੀ ਦੇ ਦਿਨ ਮਹਾਰਾਜ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ।
ਮਹਾਰਾਜ ਨੇ ਭਾਈ ਸਧਾਰਨ ਜੀ ਨੂੰ ਭੇਜ ਕੇ ਆਪਣੇ ਸਾਹਿਬਜ਼ਾਦਿਆਂ ਨੂੰ ਇਹ ਕਹਿ ਕੇ ਬੁਲਾਇਆ ਕੀ ਆ ਕੇ ਸਾਡੇ ਸ਼ਰੀਰ ਕਰਕੇ ਅੰਤਿਮ ਦਰਸ਼ਨ ਕਰ ਲਵੋ।
ਸਤਿਗੁਰੂ ਦੀ ਮੇਹਰ ਤੋਂ ਵਾਂਝੇ ਗੁਰੂ ਪੁੱਤਰ ਨੇ ਪਿਤਾ ਸਤਿਗੁਰੂ ਨੂੰ ਕੇਵਲ ਪਿਤਾ ਜਾਣ ਕੇ ਕਿਹਾ ਪਿਤਾ ਜੀ ਨੂੰ ਕੁੱਝ ਨਹੀਂ ਹੋਣਾ ਉਹ ਚੰਗੇ ਭਲੇ ਹਨ ਤੇ ਗੁਰੂ ਪੁੱਤਰ ਪਿਤਾ ਸਤਿਗੁਰੂ ਨਾਨਕ ਦੇਵ ਜੀ ਦੇ ਅੰਤਿਮ ਦਰਸ਼ਨ ਕਰਨ ਨਹੀਂ ਆਏ।
ਸਤਿਗੁਰੂ ਤਾਂ ਆਪਣੇ ਪੁੱਤਰਾਂ ਤੇ ਮੇਹਰ ਕਰਨਾ ਚਾਹੁੰਦੇ ਸਨ ਉਨ੍ਹਾਂ ਨੂੰ ਆਪਣੇ ਨਿੱਜ ਸਰੂਪ ਦੇ ਦਰਸ਼ਨ ਕਰਵਾਉਣਾ ਚਾਹੁੰਦੇ ਸਨ ਪਰ ਸਤਿਗੁਰੂ ਵੀ ਕੀ ਕਰਨ ਜੇ ਸਿੱਖ ਖੁਦ ਉਦਮ ਨਹੀਂ ਕਰਨਾ ਚਾਹੁੰਦੇ ।
ਮਾਤਾ ਸੁਲੱਖਣੀ ਨੇ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ ਪਤੀ ਸਤਿਗੁਰੂ ਜੀ ਆਪਜੀ ਨੇ ਸ਼ਰੀਰ ਤਾਂ ਛੱਡਨਾ ਹੀ ਹੈ ਤਾਂ ਆਪਜੀ ਅੱਸੂ ਦੀ ਦਸਵੀਂ ਨੂੰ ਛਡਿਓ। ਉਸ ਤੋਂ ਪਹਿਲਾਂ ਇਕ ਮਹਾ ਭੋਜ ਕਰੋ ਜਿਸਤੋਂ ਸੰਗਤਾਂ ਚ ਲੰਗਰ ਦੀ ਪ੍ਰਥਾ ਹੋਰ ਪ੍ਰਪੱਕ ਹੋਵੇ।
ਮਾਤਾ ਜੀ ਦੀ ਬੇਨਤੀ ਸਤਿਗੁਰੂ ਨੇ ਪਰਵਾਨ ਕਰ ਲਈ ਤੇ ਕਿਹਾ ਹੁਣ ਅਸੀ ਅੱਸੂ ਦੀ ਦਸਵੀਂ ਨੂੰ ਹੀ ਦੇਹ ਤਿਆਗਾਂਗੇ।
ਇਥੇ ਇਹ ਗਲ ਸਪੱਸ਼ਟ ਹੁੰਦੀ ਹੈ ਮਹਾਰਾਜ ਜਨਮ ਮਰਨ ਤੋਂ ਰਹਿਤ ਹਨ ਤੇ ਕਾਲ ਵੀ ਮਹਾਰਾਜ ਦੇ ਵਸ ਵਿੱਚ ਹੈ।
ਜਿਸਨੂੰ ਵੀ ਪਤਾ ਲਗਾ ਮਹਾਰਾਜ ਸ਼ਰੀਰ ਤਿਆਗਣ ਲਗੇ ਹਨ ਉਹ ਪਿਆਰ ਵਾਲੀ ਸੰਗਤਾਂ ਸਿੱਖ,ਹਿੰਦੂ ,ਮੁਸਲਮਾਨ ਸਾਰੇ ਧਰਮਾਂ ਦੇ ਲੋਕ ਮਹਾਰਾਜ ਦੇ ਦਰਸ਼ਨ ਕਰਨ ਆਈਆਂ। ਜਿਹੜੇ ਬਜੁਰਗ ਪੈਰਾਂ ਤੋਂ ਤੁਰ ਨਹੀਂ ਸਕਦੇ ਸਨ ਇਹ ਖਬਰ ਸੁਣ ਕੇ ਸਤਿਗੁਰੂ ਦੇ ਪ੍ਰੇਮ ਦੇ ਬਲ ਨਾਲ ਤੁਰ ਕੇ ਕਰਤਾਰਪੁਰ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਪੁੱਜੇ।
ਮਹਾਰਾਜ ਨੇ ਵੱਡਾ ਲੰਗਰ ਕੀਤਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੰਗਰ ਚ ਬਣਾਏ ਗਏ।
ਨੌਵੀਂ ਵਾਲੇ ਦਿਨ ਮਹਾਰਾਜ ਦੇ ਦਰਸ਼ਨ ਤੇਤੀ ਕਰੋੜ ਦੇਵਤੇ, ਸਿੱਧ ਕਰਨ ਲਈ ਮਨੁੱਖੀ ਸ਼ਰੀਰਾਂ ਚ ਆਏ ਸਾਰਿਆਂ ਮਹਾਰਾਜ ਦੀ ਉਸਤਤੀ ਕੀਤੀ ਤੇ ਆਪਣਾ ਜਨਮ ਸਫਲ ਕਿਤਾ।
ਦਸਵੀਂ ਵਾਲੇ ਦਿਨ ਮਹਾਰਾਜ ਨੇ ਭਾਈ ਸਧਾਰਨ ਜੀ ਨੂੰ ਆਪਣਾ ਆਸਨ ਤਿਆਰ ਕਰਨ ਲਈ ਕਿਹਾ ਭਾਈ ਸਧਾਰਨ ਜੀ ਨੇ ਬੜੀ ਸ਼ਰਧਾ ਨਾਲ ਮਹਾਰਾਜ ਆਸਨ ਤਿਆਰ ਕੀਤਾ ਤੇ ਆ ਕੇ ਕਹਿਣ ਲੱਗੇ ਮਹਾਰਾਜ ਆਸਨ ਤਿਆਰ ਹੈ ਇਨ੍ਹਾਂ ਕਹਿੰਦੇ ਹੀ ਭਾਈ ਸਧਾਰਨ ਜੀ ਦੇ ਅੱਥਰੂ ਵਹਿ ਤੁਰੇ ਭਾਈ ਸਾਹਿਬ ਨੂੰ ਬੈਰਾਗ ਕਰਦੇ ਵੇਖ ਕੇ ਸਾਰੀ ਸੰਗਤਾਂ ਵੀ ਬੈਰਾਗ ਕਰਨ ਲੱਗੀਆਂ।
ਮਹਾਰਾਜ ਨੇ ਸਾਰੀ ਸੰਗਤਾਂ ਵੱਲ ਵੇਖਿਆ ਤੇ ਬਚਨ ਕਿਤਾ ਤੁਸੀ ਇਹ ਨਾਸਵੰਤ ਸਰੀਰ ਦੇ ਵਿਛੋੜੇ ਚ ਬੈਰਾਗ ਕਰ ਰਹੇ ਹੋ ਇਹ ਸ਼ਰੀਰ ਨਾਸਵੰਤ ਹੈ ਇਸਨੇ ਅੱਜ ਜਾਂ ਕਲ ਬਿਨਸਨਾ ਹੈ।
ਤੁਸੀ ਵਾਹਿਗੁਰੂ ਨਾਮ ਦਾ ਜਾਪ ਕਰੋ ਜਿਸਨੂੰ ਜਪ ਕੇ ਤੁਸੀ ਮੇਰੇ ਚ ਹੀ ਸਮਾ ਜਾਵੋਗੇ।
ਸੰਗਤਾਂ ਨੇ ਮਹਾਰਾਜ ਦੇ ਬਚਨ ਸੁਣਕੇ ਧੀਰਜ ਕਿਤਾ ਫਿਰ ਮਹਾਰਾਜ ਨੇ ਹੁਕਮ ਕਰਕੇ ਸਾਹਿਬਜ਼ਾਦਿਆਂ ਨੂੰ ਬੁਲਵਾਉਣ ਲਈ ਕਿਹਾ ਪਰ ਸਾਹਿਬਜ਼ਾਦੇ ਫਿਰ ਇਹ ਕਹਿ ਕੇ ਨਹੀਂ ਆਏ ਕੀ ਪਿਤਾ ਜੀ ਅੱਜ ਵੀ ਉਵੇਂ ਹੀ ਸ਼ਰੀਰ ਤਿਆਗ ਰਹੇ ਨੇ ਜਿਵੇਂ ਸਤਵੀਂ ਵਾਲੇ ਦਿਨ ਤਿਆਗ ਰਹੇ ਸੀ।
ਪਰਮੇਸ਼ਰ ਪਿਤਾ ਰੂਪ ਚ ਆਏ ਸਨ ਪਰ ਪੁੱਤਰ ਕਿਰਪਾ ਨਾ ਲੈ ਸਕੇ, ਸਾਡੇ ਵੀ ਸਨਮੁੱਖ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਸਰੂਪ ਹਨ ਜੇ ਅਸੀ ਵੀ ਕਿਰਪਾ ਨਾ ਲੈ ਸਕੇ ਤਾਂ ਸਾਡਾ ਜੀਵਨ ਵੀ ਵਿਅਰਥ ਚਲਾ ਜਾਵੇਗਾ।
ਮਹਾਰਾਜ ਨੇ ਸ਼ਰੀਰ ਤੇ ਚਿੱਟੀ ਚਾਦਰ ਲਿਤੀ ਤੇ ਸ਼ਰੀਰ ਤਿਆਗ ਗਏ ਜਦੋਂ ਇਸ ਗਲ ਦਾ ਸਾਹਿਬਜ਼ਾਦਿਆਂ ਨੂੰ ਪਤਾ ਲੱਗਾ ਤੇ ਉਹ ਇਕ ਦਮ ਮਹਾਰਾਜ ਦੇ ਅਸਥਾਨ ਤੇ ਪੁੱਜੇ ਮਾਤਾ ਜੀ ਨੇ ਬਚਨ ਕੀਤੇ ਤੁਸੀ ਪਿਤਾ ਸਤਗੁਰੂ ਨੂੰ ਜਾਣ ਹੀ ਨਾ ਸਕੇ।
ਦੋਵੇਂ ਸਾਹਿਬਜ਼ਾਦਿਆਂ ਨੂੰ ਆਪਣੀ ਗਲਤੀ ਤੇ ਪਛਤਾਵਾ ਹੋਇਆ। ਦੋਵੇਂ ਗੁਰੂ ਪੁੱਤਰਾਂ ਨੇ ਮਹਾਰਾਜ ਨੂੰ ਕੇਵਲ ਦੋ ਘੜੀਆਂ ਸ਼ਰੀਰ ਚ ਆ ਕੇ ਦਰਸ਼ਨ ਦੇਣ ਲਈ ਬੇਨਤੀ ਕੀਤੀ। ਦਿਆਲੂ ਸਤਿਗੁਰੂ ਆਪਣੇ ਸੇਵਕਾਂ ਦੀ ਬੇਨਤੀ ਸੁਣਕੇ ਫਿਰ ਸ਼ਰੀਰ ਚ ਆਏ ਦੋਵੇਂ ਗੁਰੂ ਪੁੱਤਰਾਂ ਨੇ ਮਹਾਰਾਜ ਤੋਂ ਆਪਣੇ ਭੁੱਲ ਬਖਸ਼ਵਾਈ ਤੇ ਪੁੱਛਿਆ ਪਿਤਾ ਸਤਿਗੁਰੂ ਜੀ ਜੋ ਪਿਓ ਦਾ ਹੁੰਦਾ ਹੈ ਉਸ ਤੇ ਪੁੱਤਰ ਦਾ ਹੱਕ ਬਣਦਾ ਹੈ ਪਰ ਤੁਸੀ ਗੁਰਗੱਦੀ ਭਾਈ ਲਹਿਣਾ ਜੀ ਨੂੰ ਕਿਉਂ ਦਿੱਤੀ
ਮਹਾਰਾਜ ਨੇ ਕਿਹਾ ਇਹ ਗੁਰਗੱਦੀ ਦੀ ਦਾਤ ਮੈਨੂੰ ਅਕਾਲ ਪੁਰਖ ਤੋਂ ਮਿਲੀ ਹੈ ਤੇ ਮਹਾਰਾਜ ਨੇ ਆਸਾ ਦੀ ਵਾਰ ਦਾ ਪਾਵਨ ਬਚਨ ਉਚਾਰਿਆ।
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ।।
ਭਾਵ ਦਰਗਾਹ ਚ ਕਬੂਲ ਪੈਣ ਲਈ ਅਕਾਲ ਪੁਰਖ ਦੀ ਬਖਸ਼ ਜਰੂਰੀ ਹੈ ਜੋ ਗੁਰੂ ਅੰਗਦ ਦੇਵ ਜੀ ਦੇ ਹਿੱਸੇ ਆਈ ਹੈ
ਗੁਰੂ ਅੰਗਦ ਦੇਵ ਜੀ ਦੇ ਪੱਲੇ ਸ਼ਬਦ ਦੀ ਕਮਾਈ ਹੈ ਤਾਂ ਇਹ ਦਾਤ ਉਨ੍ਹਾਂ ਦੀ ਝੋਲੀ ਪਾਈ ਹੈ।
ਗੁਰੂ ਪੁੱਤਰ ਫਿਰ ਮਹਾਰਾਜ ਨੂੰ ਪੁੱਛਣ ਲੱਗੇ ਮਹਾਰਾਜ ਸਾਡਾ ਗੁਜਾਰਾ ਕਿਵੇਂ ਹੋਵੇਗਾ ਮਹਾਰਾਜ ਨੇ ਕਿਹਾ ਤੁਸੀ ਸਾਡੇ ਸਾਹਿਬਜ਼ਾਦੇ ਹੋ ਤੁਹਾਡਾ ਸਤਿਕਾਰ ਸਿੱਖ ਸੰਗਤ ਕਰੇਗੀ, ਤੁਹਾਨੂੰ ਭੇਟਾਵਾਂ ਦੇਣਗੀਆਂ। ਤੁਸੀ ਕਦੀ ਭੁੱਖੇ ਨਹੀਂ ਮਰੋਗੇ। ਤੁਹਾਡੀ ਵੰਸ਼ਜਾਂ ਰਿਧੀਆਂ ਸਿਧੀਆਂ ਦੀ ਮਾਲਕ ਹੋਣਗੀਆਂ।
ਬਾਬਾ ਬੁੱਢਾ ਜੀ ਨੇ ਸਾਰੀ ਸੰਗਤ ਸਾਹਮਣੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਕਿਰਪਾ ਕਰਕੇ ਸਾਰੀ ਸੰਗਤ ਨੂੰ ਵਾਹਿਗੁਰੂ ਸ਼ਬਦ ਦੇ ਅਰਥ ਦਸੋ ਜਿਸਦੀ ਮਹਿਮਾ ਆਪ ਜੀ ਨੇ ਕੀਤੀ ਹੈ।
ਗੁਰੂ ਸਾਹਿਬ ਨੇ ਕਿਰਪਾ ਕਰਕੇ ਅਰਥ ਕਰਨੇ ਅਰੰਭੇ ਸਭ ਤੋਂ ਪਹਿਲਾਂ ਮਹਾਰਾਜ ਨੇ ਗੁ ਸ਼ਬਦ ਦੇ ਅਰਥ ਕੀਤੇ ਮਹਾਰਾਜ ਕਹਿਣ ਲਗੇ ਗੁ ਤੋਂ ਭਾਵ ਹੈ ਹਨੇਰਾ ਇਹ ਮਾਇਆ ਰੂਪੀ ਹਨੇਰਾ ਜਿਸ ਕਾਰਨ ਸੰਸਾਰ ਜੰਮਦਾ ਮਰਦਾ ਹੈ।
ਫਿਰ ਮਹਾਰਾਜ ਰੂ ਦੇ ਅਰਥ ਕਰਦੇ ਕਹਿਣ ਲਗੇ ਚਾਨਣਾ ਜਿਸ ਪ੍ਰਭੂ ਨਾਮ ਰੂਪੀ ਚਾਨਣ ਤੋਂ ਇਹ ਹਨੇਰਾ ਦੂਰ ਹੁੰਦਾ ਹੈ।
ਫਿਰ ਮਹਾਰਾਜ ਵਾਹਿ ਦੇ ਅਰਥ ਕਰਦੇ ਕਹਿਣ ਲੱਗੇ ਉਹ ਐਸਾ ਚਾਨਣ ਰੂਪ ਪ੍ਰਭੂ ਪਰਮਾਤਮਾ ਨੂੰ ਕਹੋ ਵਾਹਿ ਭਾਵ ਉਹ ਅਸ਼ਚਰਜ ਹੈ।
ਸਾਰੀ ਸੰਗਤ ਮਹਾਰਾਜ ਦੀ ਰਸਨਾ ਤੋਂ ਵਾਹਿਗੁਰੂ ਸ਼ਬਦ ਦੇ ਅਰਥ ਸੁਣ ਕੇ ਨਿਹਾਲ ਹੋਈ।
ਬਾਬਾ ਬੁੱਢਾ ਜੀ ਮਹਾਰਾਜ ਦੀ ਉਪਮਾ ਕੀਤੀ ਮਹਾਰਾਜ ਨੇ ਸੰਗਤਾਂ ਨੂੰ ਹੁਕਮ ਦਿੱਤਾ ਸਾਰੀ ਸੰਗਤ ਇਸ ਅਸਥਾਨ ਤੋਂ ਬਾਹਰ ਚਲੀ ਜਾਵੋ। ਮਹਾਰਾਜ ਦੇ ਹੁਕਮਾਂ ਨਾਲ ਕਨਾਤਾ ਤਾਣ ਦਿੱਤੀਆਂ ਗਈਆਂ ਸਾਰੀ ਸੰਗਤ ਬਾਹਰ ਮਹਾਰਾਜ ਦਾ ਜਸ ਗਾਉਂਦੀਆਂ ਮਹਾਰਾਜ ਨੂੰ ਯਾਦ ਕਰਦਿਆਂ ਵੈਰਾਗ ਕਰਨ ਲੱਗੀਆਂ ਇੰਨ੍ਹੇ ਨੂੰ ਕੁਝ ਪਠਾਣ ਆਏ ਤੇ ਮਹਾਰਾਜ ਦੇ ਦਰਸ਼ਨਾਂ ਦੀ ਮੰਗ ਕਰਨ ਲੱਗੇ।
ਪਰ ਬਾਬਾ ਬੁੱਢਾ ਜੀ ਨੇ ਕਿਹਾ ਮਹਾਰਾਜ ਤਾਂ ਹੁਣ ਸ਼ਰੀਰ ਛੱਡ ਗਏ ਹਨ ਪਠਾਣਾ ਨੇ ਕਿਹਾ ਸਾਨੂੰ ਸ਼ਰੀਰ ਦੇ ਹੀ ਦਰਸ਼ਨ ਕਰਵਾ ਦੇਵੋ ਪਰ ਬਾਬਾ ਜੀ ਨੇ ਪਠਾਣਾ ਨੂੰ ਕਿਹਾ ਮਹਾਰਾਜ ਦਾ ਹੁਕਮ ਨਹੀਂ ਹੈ ਇੰਨ੍ਹੇ ਨੂੰ ਪਠਾਣ ਤੇ ਹਿੰਦੂ ਆਪਸ ਚ ਲੜਨ ਲਗੇ ਤੇ ਪਠਾਣ ਕਹਿਣ ਲੱਗੇ ਗੁਰੂ ਸਾਹਿਬ ਸਾਡੇ ਪੀਰ ਹਨ ਤੇ ਹਿੰਦੂ ਕਹਿਣ ਲੱਗੇ ਗੁਰੂ ਸਾਹਿਬ ਸਾਡੇ ਅਵਤਾਰ ਹਨ
ਤੇ ਗੁਰੂ ਸਾਹਿਬ ਦੇ ਸ਼ਰੀਰ ਤੇ ਕੇਵਲ ਸਾਡਾ ਹੀ ਹੈ ਗਲ ਇਥੋਂ ਤਕ ਵਧ ਗਈ ਕਿ ਹਿੰਦੂ ਤੇ ਪਠਾਣਾਂ ਨੇ ਆਪਸ ਚ ਲੜਨਾ ਸ਼ੁਰੂ ਕਰ ਦਿੱਤਾ। ਇਹ ਸਭ ਵੇਖ ਕੇ ਬਾਬਾ ਬੁੱਢਾ ਜੀ ਕਨਾਤ ਦੇ ਅੰਦਰ ਦਾਖਲ ਹੋਏ ਤੇ ਭਾਈ ਸਧਾਰਨ ਜੀ ਤੇ ਬਾਬਾ ਬੁੱਢਾ ਜੀ ਇਹ ਵੇਖ ਕੇ ਬਹੁਤ ਹੈਰਾਨ ਹੋਏ ਕੇ ਮਹਾਰਾਜ ਦੇ ਸਰੀਰ ਛੱਡਣ ਦੇ ਆਸਨ ਤੇ ਕੇਵਲ ਮਹਾਰਾਜ ਵਲੋਂ ਉੱਤੇ ਲਈ ਗਈ ਚਾਦਰ ਹੀ ਸੀ ਤੇ ਮਹਾਰਾਜ ਦਾ ਸ਼ਰੀਰ ਅੰਤਰ ਧਿਆਨ ਹੋ ਗਿਆ ਸੀ ਭਾਵ ਮਹਾਰਾਜ ਦਾ ਸ਼ਰੀਰ ਆਸਨ ਤੇ ਨਹੀਂ ਸੀ ਬਾਬਾ ਬੁੱਢਾ ਜੀ ਭੱਜ ਕੇ ਬਾਹਰ ਆਏ ਤੇ ਕਹਿਣ ਲੱਗੇ ਤੁਸੀ ਲੜਦੇ ਰਹੋ ਤੁਹਾਡੀ ਭੁੱਲ ਵੇਖ ਕੇ ਮਹਾਰਾਜ ਨੇ ਆਪਣਾ ਸ਼ਰੀਰ ਅੰਤਰ ਧਿਆਨ ਕਰ ਲਿਆ ਹੈ।
ਪਠਾਣਾਂ ਤੇ ਹਿੰਦੂਆਂ ਨੂੰ ਆਪਣੀ ਭੁੱਲ ਦਾ ਪਛਤਾਵਾ ਹੋਇਆ ਤੇ ਉਸਤੋਂ ਬਾਅਦ ਬਾਬਾ ਬੁੱਢਾ ਜੀ ਤੇ ਭਾਈ ਸਧਾਰਨ ਹੀ ਨੇ ਇਹ ਫੈਸਲਾ ਕੀਤਾ ਕਿ ਮਹਾਰਾਜ ਵਲੋਂ ਉਪਰ ਲਿੱਤੀ ਗਈ ਸੀ ਉਸਦੇ ਤਿੰਨ ਟੁਕੜੇ ਕਿਤੇ ਜਾਣ ਬਾਬਾ ਬੁੱਢਾ ਜੀ ਨੇ ਚਾਦਰ ਦੇ ਤਿੰਨ ਟੁਕੜੇ ਕਰਕੇ ਇਕ ਟੁਕੜਾ ਹਿੰਦੂਆਂ ਨੂੰ ਦੂਜਾ ਪਠਾਣਾਂ ਨੂੰ ਤੇ ਤੀਜਾ ਸਿੱਖਾਂ ਨੂੰ ਦਿੱਤਾ। ਪਠਾਣਾਂ ਨੇ ਮਹਾਰਾਜ ਦੀ ਕਬਰ ਬਣਾ ਦਿੱਤੀ। ਹਿੰਦੂ ਨੇ ਚਾਦਰ ਨੂੰ ਅਗਨ ਭੇਟ ਕੀਤਾ। ਸਿੱਖਾਂ ਨੇ ਮਹਾਰਾਜ ਵਲੋਂ ਨੀਯਤ ਅਸਥਾਨ ਤੇ ਪਾਵਨ ਚਾਦਰ ਨੂੰ ਅਗਨ ਭੇਟ ਕੀਤਾ।
ਮਹਾਰਾਜ ਤਾਂ ਕਣ ਕਣ ਵਿੱਚ ਸਮਾਏ ਹਨ ਪਰ ਅਗਿਆਨਤਾ ਵਸ ਹੋ ਕੇ ਹਿੰਦੂ ਤੇ ਪਠਾਣ ਮਹਾਰਾਜ ਨੂੰ ਆਮ ਸ਼ਰੀਰ ਹੀ ਸਮਝ ਰਹੇ ਸਨ।
ਅੰਤ ਮਹਾਰਾਜ ਨੂੰ ਸੱਚਖੰਡ ਲਿਜਾਣ ਲਈ ਸ਼ਿਵਜੀ, ਪਾਰਵਤੀ,ਗਣੇਸ਼, ਕਾਰਤਿਕੇ,ਬ੍ਰਹਮਾ, ਨਾਰਦਮੁਨੀ ਆਦ ਦੇਵਤੇ ਬੀਬਾਨ ਲੈ ਕੇ ਆਏ ਮਹਾਰਾਜ ਬੀਬਾਨ ਚ ਅਸਵਾਰ ਹੋਏ ਬ੍ਰਹਮਾ ਵਰਗੇ ਦੇਵਤੇ ਆਪਣੀ ਹੱਥੀਂ ਮਹਾਰਾਜ ਦੇ ਪਾਵਨ ਸਰੂਪ ਤੇ ਚੰਦਨ ਛਿੜਕ ਰਹੇ ਹਨ ਦੇਵਤੇ ਦੇਵਪੁਰੀ ਦੇ ਫੁੱਲ ਮਹਾਰਾਜ ਦੇ ਚਰਨਾਂ ਚ ਭੇਟ ਕਰ ਰਹੇ ਹਨ, ਜਦੋਂ ਮਹਾਰਾਜ ਦਾ ਪਾਵਨ ਬੀਬਾਨ ਦੇਵ ਪੁਰੀ, ਸ਼ਿਵ ਪੂਰੀ ਤਕ ਪਹੁੰਚਦਾ ਹੈ ਸਾਰੇ ਦੇਵਤੇ ਮਹਾਰਾਜ ਤੋਂ ਆਗਿਆ ਲੈਂਦੇ ਹਨ ਕਿਉਂਕਿ ਸੱਚਖੰਡ ਤਕ ਕੇਵਲ ਪਹੁੰਚ ਪੂਰਨ ਸਤਿਗੁਰੂ ਜੀ ਦੀ ਹੀ ਹੈ। ਅੰਤ ਮਹਾਰਾਜ ਆਪਣੇ ਨਿਜ ਅਸਥਾਨ ਸੱਚਖੰਡ ਜਾ ਕੇ ਬਿਰਾਜਮਾਨ ਹੁੰਦੇ ਹਨ।
#😇ਸਿੱਖ ਧਰਮ 🙏