ਫੋਲੋ ਕਰੋ
daljit Randhawa
@daljit65109914563300
2,014
ਪੋਸਟ
6,005
ਫੋਲੋਅਰਸ
daljit Randhawa
575 ਨੇ ਵੇਖਿਆ
7 ਦਿਨ ਪਹਿਲਾਂ
#🆕28 ਸਤੰਬਰ ਦੀਆਂ ਅਪਡੇਟਸ🗞 ਪਿੰਡ ਮਨਸੂਰਾ ਦੇ ਨੌਜਵਾਨ ਦੀ ਭੇਦਭਰੇ ਹਲਾਤ' ਚ ਹੋਈ ਮੌਤ ਜੋਧਾਂ, ਸਰਾਭਾ 28 ਸਤੰਬਰ ( ਦਲਜੀਤ ਸਿੰਘ ਰੰਧਾਵਾ/ ਰਾਜੀ ਦੋਲੋ )ਕਸਬਾ ਜੋਧਾਂ ਦੇ ਨੇੜਲੇ ਪਿੰਡ ਮਨਸੂਰਾਂ ਦੇ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਧਰਮਪਾਲ ਸਿੰਘ (26) ਪੁੱਤਰ ਸੁਖਦੇਵ ਸਿੰਘ ਵਾਸੀ ਮਨਸੂਰਾਂ ਪੁਲਿਸ ਥਾਣਾ ਜੋਧਾਂ ਜ਼ਿਲ੍ਹਾ ਲੁਧਿਆਣਾ ਜੋ ਨਸਾ ਕਰਨ ਦਾ ਆਦੀ ਸੀ ਉਸ ਦੀ ਲਾਸ ਅੱਜ ਪਿੰਡ ਸ਼ਹਿਜਾਦ ਨਜ਼ਦੀਕ ਇੱਕ ਸੁੰਨਸਾਨ ਜਗ੍ਹਾ ਤੋਂ ਮਿਲੀ, ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਦੀ ਮੌਤ ਵੱਧ ਨਸਾ ਲੈਣ ਨਾਲ ਹੋਈ ਹੈ। ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਕਾਰਵਾਈ ਕਰਦਿਆਂ ਲਾਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ਸਾਹਿਬਮੀਤ ਸਿੰਘ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਆਪਣੇ ਦੋਸਤਾਂ ਨਾਲ ਗਿਆ ਸੀ ਜੋ ਫਰਾਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਕਾਰਨਾ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
See other profiles for amazing content