16 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 320ਵਾਂ (ਲੀਪ ਸਾਲ ਵਿੱਚ 321ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 45 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 2 ਮੱਘਰ ਬਣਦਾ ਹੈ। 1675 – ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਕੀਰਤਪੁਰ ਸਾਹਿਬ ਪੁੱਜਾ ਤੇ ਅਗਲੇ ਦਿਨ ਸੀਸ ਦਾ ਸਸਕਾਰ ਗੁਰਦਵਾਰਾ ਸੀਸ ਗੰਜ (ਅਨੰਦਪੁਰ ਸਾਹਿਬ) ਵਾਲੀ ਥਾਂ 'ਤੇ ਕਰ ਦਿਤਾ। 1688 – ਗੁਰੂ ਗੋਬਿੰਦ ਸਿੰਘ ਭੰਗਾਣੀ ਦੀ ਲੜਾਈ ਦੀ ਸ਼ਾਨਦਾਰ ਜਿੱਤ ਮਗਰੋਂ ਚੱਕ ਨਾਨਕੀ ਪਹੁੰਚ ਗਏ। 1915 – ਕੋਕਾ ਕੋਲਾ ਕੰਪਨੀ ਨੇ ਅਪਣਾ 'ਕੋਲਾ' ਪੇਟੈਂਟ ਕਰਵਾਇਆ, ਪਰ ਇਸ ਦੀ ਸੇਲ 1916 ਵਿਚ ਹੀ ਸ਼ੁਰੂ ਹੋ ਸਕੀ। 1915 – ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਕ੍ਰਾਂਤੀਕਾਰੀ ਅਤੇ ਗ਼ਦਰ ਪਾਰਟੀ ਦੇ ਮੈਂਬਰ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਫ਼ਾਂਸੀ ਦਿੱਤੀ ਗਈ। 1915 – ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਕ੍ਰਾਂਤੀਕਾਰੀ ਅਤੇ ਗ਼ਦਰ ਪਾਰਟੀ ਦੇ ਮੈਂਬਰ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿਤੀ ਗਈ। 1933– ਅਮਰੀਕਾ ਤੇ ਰੂਸ ਵਿਚ ਪਹਿਲੇ ਵਿਦੇਸ਼ੀ ਸਬੰਧ ਕਾਇਮ ਹੋਏ। 1945 – ਜਰਮਨ ਤੋਂ 88 ਸਇੰਸਦਾਨ, ਜਿਨ੍ਹਾਂ ਕੋਲ ਨਾਜ਼ੀਆਂ ਦੇ ਖ਼ੁਫ਼ੀਆ ਰਾਜ਼ ਸਨ, ਅਮਰੀਕਾ ਪੁੱਜੇ। 1957 – ਬਠਿੰਡਾ ਵਿਖੇ ਹੋਈ 11ਵੀਂ ਅਕਾਲੀ ਕਾਫ਼ਰੰਸ ਵਿਚ ਲੱਖਾਂ ਸਿੱਖ ਪੁੱਜੇ। ਇਸ ਕਾਨਫ਼ਰੰਸ ਨੇ ਰੀਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ। 1958 – ਪ੍ਰੇਮ ਸਿੰਘ ਲਾਲਪੁਰਾ ਨੇ ਮਾਸਟਰ ਤਾਰਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ 'ਚ ਹਰਾਇਆ। 2000 – ਬਿਲ ਕਲਿੰਟਨ ਵੀਅਤਨਾਮ ਪਹਿਲਾ ਰਾਸ਼ਟਰਪਤੀ ਸੀ ਜੋ ਪੁੱਜਾ। 2013 – ਸਚਿਨ ਤੇਂਦੁਲਕਰ ਨੇ 200 ਟੈਸਟ ਖੇਡਣ ਮਗਰੋਂ 24 ਸਾਲ ਖੇਡਣ ਮਗਰੋਂ ਕ੍ਰਿਕਟ ਨੂੰ ਅਲਵਿਦਾ ਕਹੀ।
ਅੱਜ ਦਾ ਇਤਿਹਾਸ - ਮੰਜ ਦਾ ਇਤਿਹਾਸ ਨਵੰਬਰ @ Creative _ Mind @ Creative _ Mind - ShareChat
1.3k ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post