ਸ਼ਹੀਦ ਫੌੌਜੀ ਜਵਾਨ ਜਸਪਾਲ ਸਿੰਘ ਦੇ ਘਰ ਪਹੁੰਚੇ CM ਮਾਨ, ਪੀੜਤ ਪਰਿਵਾਰ ਨਾਲ ਵੰਡਾਇਆ ਦੁੱਖ
ਮ੍ਰਿਤਕ 23 ਸਾਲਾਂ ਤੋਂ ਫੌਜ 'ਚ ਸੇਵਾ ਕਰਦਾ ਆ ਰਿਹਾ ਸੀ ਅਤੇ ਹੁਣ ਉਸ ਦੇ ਦੋ ਬੱਚੇ ਇੱਕ ਮੁੰਡਾ ਤੇ ਇੱਕ ਵੱਡੀ ਕੁੜੀ ਹੈ। ਉਸ ਨੇ ਹੁਣ ਖੁਦ ਆ ਕੇ ਕੁੜੀ ਨੂੰ ਆਈਲਟਸ ਦੇ ਪੇਪਰ ਦਿਵਾਉਣ ਜਾਣਾ ਸੀ ਪਰ ਇਸ ਤੋਂ ਪਹਿਲਾਂ ਇਹ ਭਾਣਾ ਵਾਪਰ ਗਿਆ ਅਤੇ ਉਸ ਦੀ ਮੌਤ ਦੀ ਖ਼ਬਰ ਪਿੰਡ ਪਹੁੰਚ ਗਈ। ਜਿਵੇਂ ਹੀ ਮੌਤ ਦੀ ਖਬਰ ਉਸ ਦੇ ਪਿੰਡ ਪਹੁੰਚੀ ਤਾਂ ਪਿੰਡ ਵਿੱਚ ਮਾਤਮ ਪਸਰ ਗਿਆ। ਪਿੰਡ ਦੇ ਲੋਕਾਂ ਤੇ ਫੌਜ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਗਈ।