1619– ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਏ। 1710– ਅਮੀਨਗੜ੍ਹ ਦੀ ਲੜਾਈ 'ਚ ਰਾਹੋਂ ਦੇ ਕਿਲ੍ਹੇ ਉਤੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਫ਼ੌਜ ਦਾ ਕਬਜ਼ਾ, ਸਿੱਖਾਂ ਵਿਰੁਧ ਮੁਗ਼ਲਾਂ ਦੀ ਭਾਵੇਂ ਪਹਿਲੀ ਜਿੱਤ ਸੀ। 1733– ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇਦਾਰ ਤੋਂ ਦਰਬਾਰ ਸਾਹਿਬ ਵਿਚ ਦੀਵਾਲੀ ਦੇ ਦਿਨਾਂ ਵਿਚ ਇਕੱਠ ਕਰਨ ਦੀ ਇਜਾਜ਼ਤ ਲਈ ਜਿਸ ਦਾ ਮੁਗ਼ਲ ਸਰਕਾਰ ਨੇ, 10 ਹਜ਼ਾਰ ਰੁਪਏ ਟੈਕਸ ਲੈ ਕੇ ਸਮਾਗਮ ਕਰਨ ਦੀ ਇਜਾਜ਼ਤ ਦੇ ਦਿਤੀ। 1831 – ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਇਤਿਹਾਸਕ ਸੰਧੀ ਹੋਈ। 1863 – ਰੈੱਡ ਕਰਾਸ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਸਥਾਪਨਾ ਹੋਈ। 1905– ਨਾਰਵੇ ਨੇ ਸਵੀਡਨ ਨਾਲ ਅਪਣੀ ਯੂਨੀਅਨ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਡੈਨਮਾਰਕ ਦੇ ਪਿ੍ੰਸ ਚਾਰਲਸ ਨੂੰ 'ਹਾਕੋਨ ਸਤਵੇਂ' ਵਜੋਂ ਅਪਣਾ ਨਵਾਂ ਰਾਜਾ ਚੁਣ ਲਿਆ। 1947– ਕਸ਼ਮੀਰ ਦੇ ਰਾਜੇ ਡੋਗਰਾ ਹਰੀ ਸਿੰਘ ਨੇ ਕਸ਼ਮੀਰ ਨੂੰ ਭਾਰਤ ਵਿਚ ਸ਼ਾਮਲ ਕਰਨ ਦਾ ਐਲਾਨ ਕਰ ਦਿਤਾ ਹਾਲਾਂਕਿ ਉਥੋਂ ਦੇ 75 ਫ਼ੀ ਸਦੀ ਲੋਕ ਮੁਸਲਮਾਨ ਸਨ। 1957– ਰੂਸ ਦੀ ਸਰਕਾਰ ਨੇ ਮੁਲਕ ਦੇ ਸੱਭ ਤੋਂ ਅਹਿਮ ਮਿਲਟਰੀ ਹੀਰੋ ਜਿਓਰਜੀ ਜ਼ੂਕੋਫ਼ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ। 1967– ਮੁਹੰਮਦ ਰਜ਼ਾ ਪਹਿਲਵੀ ਨੇ ਈਰਾਨ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਕਰਵਾਈ। 1977 – ਚੇਚਕ ਰੋਗ (ਵੈਰੀਓਲਾ ਮਾਈਨਰ) ਦਾ ਆਖ਼ਰੀ ਕੁਦਰਤੀ ਮਰੀਜ਼ ਆਇਆ। 1979– ਦੱਖਣੀ ਕੋਰੀਆ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਮੁਖੀ ਕਿਮ ਜਾਏਗਿਊ ਨੇ ਦੇਸ਼ ਦੇ ਰਾਸ਼ਟਰਪਤੀ ਪਾਰਕ ਚੁੰਗ-ਹੀ ਨੂੰ ਗੋਲੀ ਮਾਰ ਕੇ ਮਾਰ ਦਿਤਾ। 2002– ਇਕ ਥੀਏਟਰ 'ਚ 800 ਲੋਕਾਂ ਨੂੰ ਬੰਦੀ ਬਣ ਕੇ ਬੈਠੇ ਅਗਵਾਕਾਰਾਂ ਨੂੰ ਕਾਬੂ ਕਰਨ ਵਾਸਤੇ ਰੂਸੀ ਸਰਕਾਰ ਨੇ ਬੇਹੋਸ਼ੀ ਦੀ ਗੈਸ ਛੱਡੀ; ਇਸ ਨਾਲ 116 ਬੰਦੀ ਤੇ 50 ਅਗਵਾਕਾਰ ਮਾਰੇ ਗਏ।
ਅੱਜ ਦਾ ਇਤਿਹਾਸ - Today ' s History @ Creative Mind ਅੱਜ ਦਾ ਇਤਿਹਾਸ - ShareChat
GIF
1k ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post