ਕੁਝ ਲੋਕ ਨੋਟ ਕਮਾਉਂਦੇ ਨੇ, ਕੁਝ ਲੋਕ, ਲੋਕ ਕਮਾਉਂਦੇ ਨੇ ; ਪਰ ਵਿਰਲੇ ਨੇ ਜੋ ਦੋਵੇਂ ਬਰੋਬਰ ਕਮਾ ਜਾਂਦੇ ਆ, ਇਨ੍ਹਾਂ ਵਿਰਲਿਆਂ ਵਿੱਚੋ ਇੱਕ ਹੋ ਨਿੱਬੜਿਆ ਵੰਝਲੀ ਦੇ ਸੁਰ ਵਰਗਾ ਛਬੀਲਾ - ਰਾਜਵੀਰ ਜਵੰਧਾ। ਜਵਾਨੀ ਤੇ ਸ਼ੋਹਰਤ ਨੂੰ ਮਾਣ ਰਹੇ ਇਸ ਕਲਾਕਾਰ ਲਈ ਹੋ ਰਹੀਆਂ ਦੁਆਵਾਂ-ਅਰਦਾਸਾਂ ਦੱਸ ਰਹੀਆਂ ਨੇ ਕਿ ਸੁੱਘੜ ਮਾਂ ਦਾ ਇਹ ਦਰਸ਼ਨੀ ਜਾਇਆ ਲੋਕਾਂ ਵਿੱਚ ਕਿੰਨਾ ਮਕਬੂਲ ਸੀ। ਕੀ ਮੁੰਡੇ , ਕੀ ਸਿਆਣੇ, ਹਰ ਹੱਥ ਦੁਆ ਲਈ ਉੱਠ ਰਿਹਾ ਹੈ। ਏਦਾਂ ਲੱਗਦਾ ਹੈ ਜਿਵੇਂ ਆਵਦਾ ਜੀਅ ਸਾਹ ਆਲ਼ੀ ਮਸ਼ੀਨ ਉੱਤੇ ਲੱਗਾ ਪਿਆ ਹੋਵੇ । ਪੰਜ ਪਾਣੀਆਂ ਦੇ ਪੁੱਤਾ ! ਤੇਰੀਆਂ ਸੱਤੇ ਖੈਰਾਂ ਹੋਣ !!!
- ਮਿੰਟੂ ਗੁਰੂਸਰੀਆ
#😱ਮਸ਼ਹੂਰ ਪੰਜਾਬ ਗਾਇਕ ਭਿਆਨਕ ਹਾਦਸੇ ਦਾ ਸ਼ਿਕਾਰ
