#😨ਅੰਮ੍ਰਿਤਸਰ ਤੋਂ UK ਜਾ ਰਹੇ Air India ਜਹਾਜ਼ 'ਚ ਆਈ ਖਰਾਬੀ ਏਅਰ ਇੰਡੀਆ ਦੀ ਇਕ ਫਲਾਈਟ, ਜੋ ਕਿ ਅੰਮ੍ਰਿਤਸਰ ਤੋਂ ਇੰਗਲੈਂਡ ਦੇ ਬਰਮਿੰਘਮ ਜਾ ਰਹੀ ਸੀ, 'ਚ ਅਚਾਨਕ ਤਕਨੀਕੀ ਖ਼ਰਾਬੀ ਆ ਗਈ। ਹਾਲਾਂਕਿ ਇਸ ਫਲਾਈਟ ਦੀ ਰੈਮ ਏਅਰ ਟਰਬਾਈਨ ਦੇ ਚਾਲੂ ਹੋ ਜਾਣ ਤੋਂ ਬਾਅਦ ਇਸ ਦੀ ਬਰਮਿੰਘਮ ਵਿਖੇ ਐਮਰਜੈਂਸੀ ਲੈਂਡਿੰਗ ਕਰਵਾ ਲਈ ਗਈ ਹੈ।
ਜਾਣਕਾਰੀ ਅਨੁਸਾਰ 4 ਅਕਤੂਬਰ ਨੂੰ ਏਅਰ ਇੰਡੀਆ ਦੀ ਫਲਾਈਟ ਏ.ਆਈ.117 ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਸੀ। ਬਰਮਿੰਘਮ ਨੇੜੇ ਪਹੁੰਚ ਕੇ ਅਚਾਨਕ ਇਸ ਦੀ ਰੈਮ ਏਅਰ ਟਰਬਾਈਨ ਚਾਲੂ ਹੋ ਗਈ, ਜਿਸ ਕਾਰਨ ਇਸ ਨੂੰ ਐਮਰਜੈਂਸੀ ਲੈਂਡ ਕਰਵਾ ਲਿਆ ਗਿਆ ਹੈ। ਹਾਲਾਂਕਿ ਲੈਂਡਿੰਗ ਸੁਰੱਖਿਅਤ ਰਹੀ ਤੇ ਜਹਾਜ਼ ਸਵਾਰ ਸਾਰੇ ਯਾਤਰੀ ਵੀ ਸੁਰੱਖਿਅਤ ਹਨ। #👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️
