"ਮੈਂ ਹੀ ਪੰਜਾਬ ਹਾਂ"
ਮੈਂ ਹੀ ਪੰਜਾਬ ਹਾਂ,
ਅੱਜ ਪਾਣੀ ਵਿੱਚ ਡੁੱਬਿਆ ਖੜ੍ਹਾ ਹਾਂ।
ਮੇਰੇ ਖੇਤ ਸੁਪਨਿਆਂ ਵਾਂਗ ਵਹਿ ਗਏ,
ਮੇਰੇ ਕਿਸਾਨ ਅੱਖਾਂ ਵਿੱਚ ਹੰਝੂ ਭਰ ਗਏ।
ਮੇਰੇ ਪਿੰਡਾਂ ਦੀਆਂ ਗਲੀਆਂ ਵਿੱਚ ਚੀਕਾਂ ਹਨ,
ਮੇਰੇ ਬੱਚਿਆਂ ਦੀਆਂ ਅੱਖਾਂ ਵਿੱਚ ਭੁੱਖ ਦੀਆਂ ਲੀਕਾਂ ਹਨ।
#✍ ਮੇਰੀ ਕਲਮ #🙏ਸਾਡੇ ਗੁਰੂ #🌾ਪੰਜਾਬ ਦੇ ਪਿੰਡ #😍ਸਾਡਾ ਰੰਗਲਾ ਪੰਜਾਬ
ਮੈਂ ਦਰਦ ਵਿੱਚ ਹਾਂ, ਪਰ ਹੌਸਲਾ ਨਹੀਂ ਹਾਰਦਾ,
ਵਾਹਿਗੁਰੂ ਦੇ ਨਾਂ 'ਤੇ ਚੜ੍ਹਦੀ ਕਲਾ ਨੂੰ ਪਿਆਰਦਾ।