#🆕19 ਅਕਤੂਬਰ ਦੀਆਂ ਅਪਡੇਟਸ🗞 ਸ੍ਰੀ ਹਰਮੰਦਿਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਗਤ ਵਿੱਚ ਬੰਦੀ ਛੋੜ ਦਿਵਸ ਨੂੰ ਲੈ ਕੇ ਉਲਝਣ ਵਾਲੀ ਸਥਿਤੀ ਸੀ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਪਿਆ ਹੈ। ਗਿਆਨੀ ਜੀ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਵੇਂ ਅਸੀਂ ਦੀਵੇ ਬਾਲ ਕੇ ਵਾਤਾਵਰਣ ਨੂੰ ਸੁਗੰਧਤ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਪਟਾਖਿਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਉਹ ਹਵਾ ਨੂੰ ਦੂਸ਼ਿਤ ਕਰਦੇ ਹਨ ਅਤੇ ਪੰਛੀਆਂ ਤੇ ਬਜ਼ੁਰਗਾਂ ਲਈ ਨੁਕਸਾਨਦੇਹ ਹੁੰਦੇ ਹਨ। ਸਿੱਖ ਪੰਥ ਦਾ ਸੰਦੇਸ਼ ਹਮੇਸ਼ਾ ਸ਼ਾਂਤੀ, ਪ੍ਰਕਾਸ਼ ਅਤੇ ਪ੍ਰੇਮ ਦਾ ਰਿਹਾ ਹੈ। ਇਸ ਲਈ ਬੰਦੀ ਛੋੜ ਦਿਵਸ 'ਤੇ ਅਸੀਂ ਸਭ ਨੂੰ ਵਾਤਾਵਰਣ ਦੀ ਰੱਖਿਆ ਅਤੇ ਮਨੁੱਖਤਾ ਦੀ ਸੇਵਾ ਦਾ ਵਚਨ ਦੇਣਾ ਚਾਹੀਦਾ ਹੈ।

