#🆕26 ਅਕਤੂਬਰ ਦੀਆਂ ਅਪਡੇਟਸ🗞 ਪੱਤਝੜ (autumn or fall) ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸੂਰਜ ਉੱਤਰ ਤੋਂ ਦੱਖਣ ਵੱਲ ਚੱਲਦਾ ਸਿੱਧਾ ਭੂ-ਮੱਧ ਰੇਖਾ ਉੱਪਰ ਹੁੰਦਾ ਹੈ। ਸਰਦੀ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸੂਰਜ ਦੱਖਣ ਦਿਸ਼ਾ ਵਿਚ ਵੱਧ ਤੋਂ ਵੱਧ ਦੂਰੀ 'ਤੇ ਹੁੰਦਾ ਹੈ। ਕੈਨੇਡਾ 'ਚ ਨਵੇਂ ਆਉਣ ਵਾਲੇ ਲੋਕ ਮਨ 'ਚ ਇੱਕੋ ਧਾਰਨਾ ਲੈ ਕੇ ਆਉਂਦੇ ਹਨ ਕਿ ਉੱਥੇ ਤਾਂ ਹਰ ਸਮੇਂ ਕਾਂਬਾ ਛੇੜਨ ਵਾਲੀ ਠੰਢ ਪੈਂਦੀ ਹੈ। ਬਰਫ਼ ਘਰਾਂ ਨੂੰ ਚੁਫੇਰਿਓਂ ਘੇਰੀ ਰੱਖਦੀ ਹੈ। ਇਹ ਬਿਲਕੁਲ ਗ਼ਲਤ ਧਾਰਨਾ ਹੈ। ਇਹ ਕਾਫ਼ੀ ਵੱਡਾ ਮੁਲਕ ਹੈ, ਜੋ ਪੰਜ ਟਾਈਮ ਜ਼ੋਨਾਂ ਵਿਚ ਵੰਡਿਆ ਹੋਇਆ ਹੈ। ਇਸ ਦੇ ਘੁੱਗ ਵੱਸਦੇ ਸੂਬੇ : ਓਂਟਾਰੀਓ, ਕਿਊਬੈਕ, ਅਲਬਰਟਾ, ਨੋਵਾ ਸਕੌਸ਼ੀਆ, ਬ੍ਰਿਟਿਸ਼ ਕੋਲੰਬੀਆ ਹਨ। ਇਨ੍ਹਾਂ ਸਭਨਾਂ 'ਚ ਵਿਚ ਚਾਰ ਰੁੱਤਾਂ ਆਉਂਦੀਆਂ ਹਨ। ਹਰ ਪ੍ਰੋਵਿੰਸ 'ਚ ਰੁੱਤਾਂ ਦਾ ਆਪੋ ਆਪਣਾ ਮੌਸਮ ਤੇ ਅੰਦਾਜ਼ ਹੁੰਦਾ ਹੈ।

