ਖੈਰ ਮੰਗਦਿਆਂ ਵੀ ਲੱਗੇ ਡਰ ਸਾਈਂ !
ਪੰਜਾਬ ਦੇ ਸਿਰ 'ਤੇ ਇੱਕ ਵਾਰ ਫੇਰ ਬਿਪਤਾ ਦੀ ਗਿੱਧ ਨੱਚ ਰਹੀ ਹੈ । ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਜਿੱਥੇ ਭਾਰੇ ਮੀਂਹ ਦੀ ਪੇਸ਼ੀਨਗੋਈ ਹੈ ਉੱਥੇ 'ਟ੍ਰਬਿਊਨ' ਅਨੁਸਾਰ ਹਿਮਾਚਲ ਵਿੱਚ 160 ਤੋਂ 180 mm ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਹੈ, ਜੋ ਕਿ ਇਨ੍ਹਾਂ ਦਿਨ੍ਹਾਂ 'ਚ ਕਈ ਦਹਾਕਿਆਂ ਬਾਅਦ ਵਾਪਰਨ ਵਾਲਾ ਵਰਤਾਰਾ ਹੋਵੇਗਾ । ਓਧਰ ਰਣਜੀਤ ਸਾਗਰ ਡੈਮ ਵਿੱਚੋਂ ਪਾਣੀ ਵਧਾ ਕੇ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ਼ ਰਾਵੀ 'ਚ ਪਾਣੀ ਚੜ੍ਹ ਰਿਹਾ ਹੈ । ਕੁਦਰਤ ਪਤਾ ਨਹੀਂ ਕੀ ਰੰਗ ਵਿਖਾਉਣ ਜਾ ਰਹੀ ਹੈ, ਇੱਕ ਪਾਸੇ ਫ਼ਸਲ ਸਾਂਭਣ ਨੂੰ ਲੱਗੇ ਆ ਲੋਕ ਤੇ ਦੂਜੇ ਪਾਸੇ ਬਿਪਤਾ ਮੁੜ ਤੋਂ ਕੂਕ ਰਹੀ ਹੈ !!!
#ਮੌਸਮ #ਮੀਹ ਵਾਲਾ ਮੌਸਮ #ਅੱਜ ਦਾ ਮੌਸਮ ਅੱਪਡੇਟ #ਮੀਂਹ ਵਾਲਾ ਮੌਸਮ #ਮੌਸਮ ਦਾ ਹਾਲ

