🔴 BIG BREAKING : ਪੰਜਾਬ ਨੂੰ ਮਿਲੀ ਇੱਕ ਹੋਰ ਵੰਦੇਭਾਰਤ ਟ੍ਰੇਨ, ਪ੍ਰਧਾਨ ਮੰਤਰੀ ਮੋਦੀ ਨੇ ਵਿਖਾਈ ਹਰੀ ਝੰਡੀ, ਫਿਰੋਜ਼ਪੁਰ ਤੋਂ ਦਿੱਲੀ ਜਾਇਆ ਕਰੇਗੀ ਵੰਦੇਭਾਰਤ, ਪਟਿਆਲਾ ਤੇ ਬਠਿੰਡਾ ਨੂੰ ਮਿਲੀ ਪਹਿਲੀ ਵੰਦੇਭਾਰਤ!
⚫ ਵਾਰਾਣਸੀ/ਪਟਿਆਲਾ/ਫਿਰੋਜ਼ਪੁਰ: (ਵਿਵੇਕ ਸ਼ਰਮਾ ਦੀ ਖਾਸ ਰਿਪੋਰਟ) ਸ਼ਨੀਵਾਰ ਪੰਜਾਬ ਦੇ ਯਾਤਰੀਆਂ ਲਈ ਇੱਕ ਵੱਡਾ ਤੋਹਫ਼ਾ ਲੈ ਕੇ ਆਇਆ। ਸੂਬੇ ਨੂੰ ਅੱਜ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਮਿਲੀ, ਜੋ ਪੰਜਾਬ ਦੇ ਫਿਰੋਜ਼ਪੁਰ ਕੈਂਟ ਅਤੇ ਦਿੱਲੀ ਜੰਕਸ਼ਨ ਵਿਚਕਾਰ ਚੱਲੇਗੀ। ਇਹ ਟ੍ਰੇਨ ਪੰਜਾਬ ਦੇ 4 ਪ੍ਰਮੁੱਖ ਸਟੇਸ਼ਨਾਂ, ਫ਼ਰੀਦਕੋਟ, ਬਠਿੰਡਾ, ਧੂਰੀ ਤੇ ਪਟਿਆਲਾ ਸਟੇਸ਼ਨਾਂ 'ਤੇ ਰੁਕਿਆ ਕਰੇਗੀ। ਵੰਦੇ ਭਾਰਤ ਹਰਿਆਣਾ ਦੇ ਤਿੰਨ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ: ਇਹ ਹਨ ਅੰਬਾਲਾ ਕੈਂਟ, ਕੁਰੂਕਸ਼ੇਤਰ ਅਤੇ ਪਾਣੀਪਤ।
ਇਸ ਰੇਲਗੱਡੀ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿੱਚ ਇੱਕ ਸਮਾਗਮ ਵਿੱਚ ਕੀਤਾ। ਇਸ ਤੋਂ ਪੰਜਾਬ ਵਿੱਚ ਚੱਲਣ ਵਾਲੀਆਂ ਵੰਦੇ ਭਾਰਤ ਰੇਲਗੱਡੀਆਂ ਮੁੱਖ ਤੌਰ 'ਤੇ ਲੁਧਿਆਣਾ ਵਾਲੇ ਰੂਟ ਤੱਕ ਸੀਮਤ ਸਨ, ਪਰ ਹੁਣ ਯਾਤਰੀਆਂ ਨੂੰ ਹੋਰ ਵੀ ਵੱਡੀ ਸਹੂਲਤ ਮਿਲੇਗੀ।
ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਟ੍ਰੇਨ ਨੰਬਰ 26462/26461 ਵੰਦੇ ਭਾਰਤ ਐਕਸਪ੍ਰੈਸ ਦਾ ਉਦਘਾਟਨ ਸ਼ਨੀਵਾਰ (8 ਨਵੰਬਰ) ਨੂੰ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਕੀਤਾ ਜਾਵੇਗਾ। ਉਦਘਾਟਨ ਤੋਂ ਬਾਅਦ, ਟ੍ਰੇਨ ਆਪਣੇ ਨਿਯਮਤ ਸੰਚਾਲਨ ਨੂੰ ਮੁੜ ਸ਼ੁਰੂ ਕਰ ਦੇਵੇਗੀ।
#🆕8 ਨਵੰਬਰ ਦੀਆਂ ਅਪਡੇਟਸ🗞
#🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #🎤breakingnews

