ਮੁੱਖ ਖ਼ਬਰਾਂ ਵਪਾਰ ਤੁਹਾਡੀ ਜੇਬ ''ਤੇ ਜਲਦ ਵਧਣ ਵਾਲਾ ਹੈ ਬੋਝ, 8% ਤਕ ਮਹਿੰਗੇ ਹੋਣਗੇ ਇਹ ਸਾਮਾਨ Oct 09, 2018 ਨਵੀਂ ਦਿੱਲੀ— ਪੈਟਰੋਲ-ਡੀਜ਼ਲ ਮਹਿੰਗਾ ਹੋਣ ਦਾ ਅਸਰ ਤੁਹਾਡੀ ਜੇਬ 'ਤੇ ਪੈਣ ਜਾ ਰਿਹਾ ਹੈ। ਜਲਦ ਹੀ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਕਈ ਚੀਜ਼ਾਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਇਨ੍ਹਾਂ 'ਚ ਸਾਬਣ, ਸਰਫ, ਬਿਸਕੁਟ, ਵਾਲਾਂ ਦਾ ਤੇਲ, ਦੰਦਾਂ ਦੀ ਪੇਸਟ ਵਰਗੀਆਂ ਚੀਜ਼ਾਂ ਸ਼ਾਮਲ ਹਨ। ਸਾਬਣ, ਡਿਟਰਜੈਂਟ, ਹੇਅਰ ਆਇਲ ਵਰਗੀਆਂ ਚੀਜ਼ਾਂ 'ਚ ਪੈਟਰੋਲੀਅਮ ਪਦਾਰਥਾਂ ਦਾ ਇਸਤੇਮਾਲ ਹੁੰਦਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਇਨ੍ਹਾਂ ਚੀਜ਼ਾਂ ਦੀ ਲਾਗਤ ਵਧ ਰਹੀ ਹੈ। ਅੰਕਤੁੱਬਰ ਮਹੀਨੇ ਦੇ ਦੂਜੇ ਹਫਤੇ ਤੋਂ ਇਨ੍ਹਾਂ ਚੀਜ਼ਾਂ ਦੀਆਂ ਪ੍ਰਚੂਨ ਕੀਮਤਾਂ 'ਚ 5-8 ਫੀਸਦੀ ਦਾ ਵਾਧਾ ਹੋ ਸਕਦਾ ਹੈ। ਹੁਣ ਜੋ ਸਾਮਾਨ 100 ਰੁਪਏ 'ਚ ਮਿਲ ਰਹੇ ਹਨ, ਉਹ ਅਗਲੇ ਹਫਤੇ ਤੋਂ 105 ਤੋਂ 108 ਰੁਪਏ 'ਚ ਮਿਲਣਗੇ।ਲਿਸਟਡ ਬਿਸਕੁਟ ਕੰਪਨੀ ਬ੍ਰਿਟਾਨੀਆ ਇੰਡਸਟਰੀਜ਼ ਦੇ ਪ੍ਰਬੰਧਕ ਨਿਰਦੇਸ਼ਕ ਵਰੁਣ ਬੇਰੀ ਨੇ ਕਿਹਾ, ''ਮਹਿੰਗਾਈ ਵਧ ਰਹੀ ਹੈ। ਅਜਿਹੇ 'ਚ ਪ੍ਰਾਡਕਟਸ ਦੀਆਂ ਕੀਮਤਾਂ ਨੂੰ ਪਹਿਲਾਂ ਵਾਲੇ ਪੱਧਰ 'ਤੇ ਰੱਖਣਾ ਸੰਭਵ ਨਹੀਂ ਹੈ। ਅਸੀਂ ਕੀਮਤਾਂ 'ਚ 5 ਫੀਸਦੀ ਦੇ ਵਾਧੇ ਨਾਲ ਇਸ ਦੀ ਸ਼ੁਰੂਆਤ ਕਰ ਰਹੇ ਹਾਂ। ਅਸੀਂ ਇਸ ਨਾਲ ਕੀਮਤਾਂ ਅਤੇ ਗ੍ਰੋਥ 'ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਾਂਗੇ।'' ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਪੈਟਰੋਲ ਕੀਮਤਾਂ ਇਸ ਸਮੇਂ 85 ਰੁਪਏ ਪ੍ਰਤੀ ਲਿਟਰ ਦੇ ਰਿਕਾਰਡ ਪੱਧਰ 'ਤੇ ਹਨ, ਜਿਸ ਦਾ ਐੱਫ. ਐੱਮ. ਸੀ. ਜੀ. ਕੰਪਨੀਆਂ 'ਤੇ ਸਿੱਧਾ ਅਸਰ ਪੈਂਦਾ ਹੈ। ਪਾਰਲੇ ਬਿਸਕੁਟ ਕੰਪਨੀ ਵੀ ਕੀਮਤਾਂ 'ਚ 7-8 ਫੀਸਦੀ ਤਕ ਦਾ ਵਾਧਾ ਕਰਨ 'ਤੇ ਵਿਚਾਰ ਕਰ ਰਹੀ ਹੈ। ਹਿੰਦੁਸਤਾਨ ਯੂਨੀਲੀਵਰ ਨੇ ਪਿਛਲੇ ਮਹੀਨੇ ਹੀ ਡਿਟਰਜੈਂਟਸ, ਸਕਿਨ ਕੇਅਰ ਅਤੇ ਸਾਬਣ ਬ੍ਰਾਂਡਜ਼ ਦੀਆਂ ਕੀਮਤਾਂ 'ਚ 5-7 ਫੀਸਦੀ ਵਾਧਾ ਕੀਤਾ ਹੈ। ਕਾਲਗੇਟ ਪਾਮੋਲਿਵ ਨੇ ਵੀ ਕੁਝ ਬ੍ਰਾਂਡਜ਼ ਦੀਆਂ ਕੀਮਤਾਂ ਪਿਛਲੇ ਮਹੀਨੇ 4 ਫੀਸਦੀ ਤਕ ਵਧਾਈਆਂ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰੁਪਏ 'ਚ ਕਮਜ਼ੋਰੀ ਨਾਲ ਜ਼ਿਆਦਾਤਰ ਕੰਪਨੀਆਂ ਦੀ ਪੈਕੇਜਿੰਗ ਲਾਗਤ ਵੀ ਵਧੇਗੀ। ਡੀਜ਼ਲ ਮਹਿੰਗਾ ਹੋਣ ਨਾਲ ਟਰਾਂਸਪੋਰਟੇਸ਼ਨ ਵੀ ਮਹਿੰਗਾ ਹੋ ਰਿਹਾ ਹੈ। ਲਿਹਾਜਾ ਫਲ-ਸਬਜ਼ੀਆਂ ਦੀਆਂ ਕੀਮਤਾਂ 'ਤੇ ਵੀ ਅਸਰ ਦੇਖਣ ਨੂੰ ਮਿਲੇਗਾ।
1.9k ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post