ਮਾਂ ਕਹਿੰਦੀ ਹੁੰਦੀ ਸੀ ਕਦੀ ਕਦਾਈ , " ਧੀਆਂ ਦੋ ਘਰਾਂ ਦਾ ਮਾਣ ਹੁੰਦੀਆਂ ਸਿਰ ਤੇ ਚੁੰਨੀ ਲੈਕੇ ਰੱਖਿਆ ਕਰ , ਪਿਓ ਤੇਰੇ ਵੇਖ ਲਿਆ ਤਾਂ ਡਾਢਾ ਗੁੱਸਾ ਕਰਨਾਂ ਉਹਨੇਂ । ਕਦੀ ਕਦੀ ਉੱਚੀ ਹੱਸਦੀ ਤਾਂ ਆਖਿਆ ਕਰਦੀ ਸੀ , " ਫਿਰਨੀਂ ਤੇ ਘਰ ਏ ਹੌਲੀ ਬੋਲਿਆ ਤੇ ਹੱਸਿਆ ਕਰ , ਲੋਕੀ ਆਖਣਗੇ ਫਲਾਣਿਆਂ ਦੀ ਧੀ ਨੂੰ ਭੋਰਾ ਜਿੰਨੀਂ ਅਕਲ ਨੀਂ। ਤੇ ਫਿਰ ਉਹ ਵਲੈਤੋਂ ਆਇਆ ਮੇਰੇ ਸਾਹਮਣੇ ਬੈਠਾ , ਮੇਰੇ ਬਾਪੂ ਦੀਆਂ ਨਜਰਾਂ ਚ ਨਜਰਾਂ ਪਾ ਬੁੱਲ੍ਹਾਂ ਚ ਸਿਗਰਟ ਸੁਲਗਾ ਰਿਹਾ ਸੀ , ਮੇਰੇ ਨਕਸ਼ ਤੇ ਮੇਰੇ ਬਾਪੂ ਦਾ ਘਰ ਸਭ ਪਸੰਦ ਸੀ ਉਹਨੂੰ ਤੇ ਉਹਦੇ ਮਾਪਿਆਂ ਨੂੰ, ਬਸ ਕਹਿੰਦੇ " ਰਤਾ ਕੁ ਸ਼ਹਿਰੀ ਤੌਰ ਤਰੀਕੇ ਜਿਹਿਆਂ ਵਾਲਾ ਪਹਿਰਾਵਾ ਤੇ ਫੈਸ਼ਨ ਜਿਹਾ ਕਰਿਆ ਕਰੇ , ਤੁਹਾਨੂੰ ਤਾਂ ਪਤਾ ਹੀ ਏ ਵਲੈਤੀ ਮੁੰਡਿਆਂ ਦੀ ਪਸੰਦ ਦਾ। ਉਨਾਂ ਦੇ ਜਾਣ ਤੋਂ ਬਾਅਦ ਮਾਂ ਨੂੰ ਬਾਪੂ ਆਖ ਰਿਹਾ ਸੀ , ਸੰਨ 87 ਚ , " ਜੀਤ ਕੁਰੇ ਵਲੈਤੀ ਮੁੰਡੇ ਕਿਤੇ ਧਰੇ ਪਏ ਨੇਂ? ਵੀਰ ਕੁਰ ਦੀ ਤੇ ਆਪਣੀਂ ਤਾਂ ਸੁਣ ਲਈ ਏ ਰੱਬ ਨੇਂ, ਥੋੜੇ ਬਹੁਤੇ ਐਬ ਕਿਹਦੇ ਧੀ ਪੁੱਤਰ ਚ ਨੀਂ ਹੁੰਦੇ? ਤੇ ਹੁਣ 30 ਵਰਿਆਂ ਬਾਅਦ ਵੀ ਉਹ ਸਿਗਰਟ ਇਓਂ ਹੀ ਧੁਲਖਾਓਂਦਾ ਏ ਬਾਪੂ ਦੇ ਕੋਲ ਬਹਿਕੇ ਤੇ ਚਾਹ ਰੰਗੀ ਜਿਹੀ ਬੋਤਲ ਵੀ ਕਦੀ ਕਦੀ ਆਪਣੇਂ ਅੰਦਰ ਅੱਧੀ ਤੋਂ ਜਿਆਦਾ ਸੁੱਟ ਜਦ ਮੈਨੂੰ ਆਖਦਾ ਏ " ਸੜੇ ਜਿਹੇ ਪਿੰਡ ਤੋਂ ਵਲੈਤ ਦੇ ਕਾਰਡ ਵਾਲੀ ਬਣੀਂ ਏ ਮੇਰੇ ਕਰਕੇ , ਹੰਕਾਰ ਚ ਡੁੱਬਿਆ ਜਦੋਂ ਗਾਲਾਂ ਕੱਢਦਾ ਏ ਮੈਨੂੰ ਤਾਂ ਮਾਂ ਅੱਜ ਵੀ ਮੈਨੂੰ ਇਹ ਆਖ ਚੁੱਪ ਕਰਾ ਦਿੰਦੀ ਏ , " ਧੀਆਂ ਤਾਂ ਦੋ ਘਰਾਂ ਦਾ ਮਾਣ ਹੁੰਦੀਆਂ ਨੇਂ , ਲੋਕੀ ਕੀ ਆਖਣਗੇ ਫਲਾਣਿਆਂ ਦੀ ਧੀ ਨੂੰ ਭੋਰਾ ਅਕਲ ਨੀਂ।
✝️ ਯਿਸੂ ਮਸੀਹ - ਪੋਸਟ ਕਰਨ ਵਾਲੇ : @ lucky8084 Posted on : Shareehat ਇੱਕ ਤੇਰਾ ਹੀ ਪਿਆਰ ਸੱਚਾ ਹੈ ਮਾਂ , ਹੋਰਾਂ ਦੀਆਂ ਤਾਂ ਸ਼ਰਤਾਂ ਹੀ ਬਹੁਤ ਨੇ . . @ shayari _ mpreet # ਮੇਰੇ ਵਿਚਾਰ GET IT ON Google Play - ShareChat
9.1k ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post