ਲੁਧਿਆਣਾ ਜੇਲ ਕਾਂਡ - ਜੇਲ੍ਹ ਵਿਚ ਸੰਨੀ ਸੂਦ ' ਤੇ ਹੋਇਆ ਤਸ਼ੱਦਦ - ਪਰਿਵਾਰਕ ਮੈਂਬਰ ਲੁਧਿਆਣਾ , 28 ਜੂਨ ( ਪਰਮਿੰਦਰ ਸਿੰਘ ਅਹੂਜਾ ) - ਸਥਾਨਕ ਕੇਂਦਰੀ ਜੇਲ੍ਹ ਵਿਚ ਸ਼ੱਕੀ ਹਾਲਾਤਾਂ ਵਿਚ ਹੋਈ ਸੰਨੀ ਸੂਦ ਨਾਮੀ ਹਵਾਲਾਤੀ ਦੀ ਮੌਤ ਦਾ ਕਾਰਨ ਪਰਿਵਾਰ ਵੱਲੋਂ ਜੇਲ੍ਹ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਤਸ਼ੱਦਦ ਦੱਸਿਆ ਗਿਆ ਹੈ । ਮ੍ਰਿਤਕ ਸੰਨੀ ਸੂਦ ਦੀ ਭੈਣ ਰੇਣੂ ਸੂਦ ਨੇ ਦੱਸਿਆ ਕਿ ਸੰਨੀ ਦੇ ਸਰੀਰ ' ਤੇ ਕੁੱਟਮਾਰ ਕਾਰਨ ਹੋਏ ਜ਼ਖਮਾਂ ਦੇ ਕਈ ਨਿਸ਼ਾਨ ਹਨ । ਉਨ੍ਹਾਂ ਦੱਸਿਆ ਕਿ ਸੰਨੀ ਸੂਦ ' ਤੇ ਬੁੱਧਵਾਰ ਦੀ ਰਾਤ ਜੇਲ੍ਹ ਅਧਿਕਾਰੀਆਂ ਵੱਲੋਂ ਅੰਨਾ ਤਸ਼ੱਦਦ ਕੀਤਾ ਗਿਆ ਸੀ । ਜਦੋਂ ਉਸ ਦੀ ਹਾਲਤ ਵਿਗੜੀ ਤਾਂ ਉਸ ਨੂੰ ਹਸਪਤਾਲ ਲਿਆਂਦਾ ਗਿਆ , ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ । ਸੰਨੀ ਸੂਦ ਦੀ ਮੌਤ ਤੋਂ ਬਾਅਦ ਹੀ ਜੇਲ੍ਹ ਵਿਚ ਖੂਨੀ ਝੜਪਾਂ ਦੌਰਾਨ ਪੁਲਿਸ ਗੋਲੀ ਨਾਲ ਅਜੀਤ ਸਿੰਘ ਬਾਬਾ ਦੀ ਮੌਤ ਹੋ ਗਈ ਸੀ । ਕੇਂਦਰੀ ਸੁਧਾਰ ਘਰ - ShareChat
6.7k ਨੇ ਵੇਖਿਆ
6 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post