ਲੁਧਿਆਣਾ ਜੇਲ ਕਾਂਡ - ਗੋਲੀ ਲੱਗਣ ਕਾਰਨ ਮਾਰੇ ਗਏ ਕੈਦੀ ਦਾ ਕੁੱਝ ਸਮੇਂ ਬਾਅਦ ਪੋਸਟਮਾਰਟਮ , ਸਿਵਲ ਹਸਪਤਾਲ ਪੁਲਿਸ ਛਾਉਣੀ ' ਚ ਤਬਦੀਲ ਲੁਧਿਆਣਾ , 28 ਜੂਨ ( ਪਰਮਿੰਦਰ ਸਿੰਘ ਅਹੂਜਾ ) - ਸਥਾਨਕ ਕੇਂਦਰੀ ਜੇਲ੍ਹ ਵਿਚ ਬੀਤੇ ਦਿਨ ਹੋਈਆਂ ਝੜਪਾਂ ਵਿਚ ਗੋਲੀ ਲੱਗਣ ਕਾਰਨ ਹੋਈ ਇਕ ਨੌਜਵਾਨ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਅੱਜ ਸਵੇਰੇ ਭਾਰੀ ਗਿਣਤੀ ਵਿਚ ਲੋਕ ਸਿਵਲ ਹਸਪਤਾਲ ਵਿਚ ਇਕੱਠਾ ਹੋਣਾ ਸ਼ੁਰੂ ਹੋ ਗਏ ਹਨ , ਸਿਵਲ ਹਸਪਤਾਲ ਵਿਚ ਅੱਜ ਮ੍ਰਿਤਕ ਨੌਜਵਾਨ ਅਜੀਤ ਸਿੰਘ ਬਾਬਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਣਾ ਹੈ । ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਿਵਲ ਹਸਪਤਾਲ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ । ਇਨ੍ਹਾਂ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਉੱਚ ਪੁਲਿਸ ਅਧਿਕਾਰੀ ਕਰ ਰਹੇ ਹਨ । Copyright Sadhu Singh Hondard Trust 2014 - ShareChat
10k ਨੇ ਵੇਖਿਆ
8 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post