💐 ਸਭ ਤੋਂ ਛੋਟੇ ਵਿਅਕਤੀ ਦਾ ਦੇਹਾਂਤ 🙏 - ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਖਗੇਂਦਰ ਥਾਪਾ ਦਾ ਦਿਹਾਂਤ Edited By Lalita , Updated : 18 Jan , 2020 11 : 40 AM International ਕਾਠਮੰਡੂ - ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਦਾ ਰਿਕਾਰਡ ਬਣਾਉਣ ਵਾਲੇ ਨੇਪਾਲ ਦੇ 27 ਸਾਲਾ ਖਗੇਂਦਰ ਥਾਪਾ ਮਾਗਰ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ । ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ , ਜਿਸ ਕਾਰਨ ਉਹ ਕੁਝ ਦਿਨਾਂ ਤੋਂ ਹਸਪਤਾਲ ' ਚ ਸੀ । ਨਿਮੋਨੀਆ ਦਾ ਅਸਰ ਉਨ੍ਹਾਂ ਦੇ ਦਿਲ ' ਤੇ ਵੀ ਪੈ ਗਿਆ ਸੀ ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ । ਪੋਖਰਾ ਕੋਲ ਇਕ ਹਸਪਤਾਲ ' ਚ ਭਰਤੀ ਥਾਪਾ ਕੋਲ ਉਨ੍ਹਾਂ ਦੇ ਮਾਂ - ਬਾਪ ਸਨ । 67 . 8 ਸੈਂਟੀਮੀਟਰ ( 2 ਫੁੱਟ 41 ਇੰਚ ) ਦੇ ਖਗੇਂਦਰ ਦੁਨੀਆ ' ਚ ਸਭ ਤੋਂ ਛੋਟੇ ਇਨਸਾਨ ਹੋਣ ਦੇ ਕਾਰਨ ' ਗਿਨੀਜ਼ ਬੁੱਕ ਆਫ ਵਰਲਡ ' ਨਾਲ ਸਨਮਾਨਤ ਸਨ । ਸਾਲ 2010 ' ਚ ਥਾਪਾ ਜਦ 18 ਸਾਲ ਦੇ ਹੋਏ ਤਦ ਉਨ੍ਹਾਂ ਨੂੰ ' ਗਿਨੀਜ਼ ਬੁੱਕ ਆਫ ਵਰਲਡ ' ਨੇ ਉਨ੍ਹਾਂ ਨੂੰ ਸਭ ਤੋਂ ਛੋਟਾ ਆਦਮੀ ਘੋਸ਼ਿਤ ਕੀਤਾ ਸੀ । ਗਿਨੀਜ਼ ਬੁੱਕ ਆਫ ਵਰਲਡ ' ਮੁਤਾਬਕ ਥਾਪਾ ਦੇ ਪਿਤਾ ਨੇ ਦੱਸਿਆ ਕਿ ਜਦ ਉਹ ਪੈਦਾ ਹੋਏ ਸਨ ਤਾਂ ਉਹ ਹੱਥ ਦੀ ਹਥੇਲੀ ' ਚ ਹੀ ਆ ਗਏ ਸਨ ਪਰ ਉਨ੍ਹਾਂ ਨੂੰ ਉਨ੍ਹਾਂ ' ਤੇ ਮਾਣ ਰਿਹਾ । ਸਾਲ 2021 ' ਚ ' ਗਿਨੀਜ਼ ਬੁੱਕ ਆਫ ਦਿ ਰਿਕਾਰਡ ਨੇ ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਨੇਪਾਲ ਦੇ ਬਾਂਦਰ ਦਾਗੀ ਨੂੰ ਦਿੱਤਾ ਸੀ । 72 ਸਾਲ ਦੇ ਦਾਗੀ ਦੀ ਲੰਬਾਈ 56 . 4 ਸੈਂਟੀਮੀਟਰ ਅਤੇ ਭਾਰ 12 ਕਿਲੋ ਸੀ ਪਰ 2015 ' ਚ ਦੁੱਗੀ ਦੇ ਦਿਹਾਂਤ ਤੋਂ ਬਾਅਦ ਇਹ ਖਿਤਾਬ ਥਾਪਾ ਕੋਲ ਆ ਗਿਆ ਸੀ । - ShareChat
36.9k ਨੇ ਵੇਖਿਆ
1 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post