📅9 ਦਸੰਬਰ ਦੀਆਂ ਖਬਰਾਂ 🗞️ - ਇਸਲਾਮਾਬਾਦ ( ਬਿਊਰੋ ) : ਪਾਕਿਸਤਾਨ ਦੇ ਲਾਹੌਰ ਤੋਂ ਵਾਹਘਾ ਰੇਲਵੇ ਸਟੇਸ਼ਨ ਦੇ ਵਿਚ 22 ਸਾਲਾਂ ਬਾਅਦ ਇਕ ਵਾਰ ਫਿਰ 14 ਦਸੰਬਰ ਤੋਂ ਟਰੇਨ ਚੱਲੇਗੀ । ਇਸ ਟਰੇਨ ਵਿਚ 181 ਯਾਤਰੀ ਸਫਰ ਕਰ ਸਕਦੇ ਹਨ ਜੋ ਪਾਕਿਸਤਾਨ ਅਤੇ ਭਾਰਤ ਸੀਮਾ ' ਤੇ ਰੋਜ਼ ਸ਼ਾਮ ਹੋਣ ਵਾਲੇ ਫਲੈਗ ਸਮਾਰੋਹ ਦਾ ਆਨੰਦ ਲੈ ਸਕਦੇ ਹਨ | ਪਾਕਿਸਤਾਨ ਰੇਲਵੇ ਦੇ ਮੁੱਖ ਕਾਰਜਕਾਰੀ ਸੁਪਰਡੈਂਟ ਆਮਿਰ ਬਲੋਚ ਨੇ ਦੱਸਿਆ ਕਿ ਟਰੇਨ ਦੇ ਫਿਰ ਤੋਂ ਸੰਚਾਲਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ । Ad TIL Classifieds 3 BHK Spacious Flats in South Bangalore starting at 50 Lacs VISIT SITE Recommended by COLOMBIA ਦੋ ਕੋਚਾਂ ਵਾਲੀ ਇਸ ਟਰੇਨ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ । ਇਹ ਟਰੇਨ ਦਿਨਭਰ ਵਿਚ 4 ਚੱਕਰ ਲਗਾਏਗੀ , ਜਿਸ ਦਾ ਕਿਰਾਇਆ 30 ਰੁਪਏ ਹੋਵੇਗਾ । 1997 ਤੱਕ ਲਾਹੌਰ ਅਤੇ ਵਾਹਘਾ ਸਟੇਸ਼ਨ ਦੇ ਵਿਚ ਇਸ ਟਰੇਨ ਦਾ ਸੰਚਾਲਨ ਹੁੰਦਾ ਸੀ । ਉਨ੍ਹਾਂ ਨੇ ਕਿਹਾ ਕਿ ਹੁਣ ਰੇਲਵੇ ਨੇ ਲਾਹੌਰ ਅਤੇ ਵਾਹਘਾ ਵਿਚ ਜਾਲੋ ਪਾਰਕ ਆਉਣ ਵਾਲੇ ਲੋਕਾਂ ਨੂੰ ਚੰਗੀ ਆਵਾਜਾਈ ਸਹੂਲਤ ਦੇਣ ਲਈ ਰੋਜ਼ਾਨਾ ਆਧਾਰ ' ਤੇ ਸੇਵਾ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਲਿਆ ਹੈ । ਬਲੋਚ ਨੇ ਜ਼ੋਰ ਦੇ ਕੇ ਕਿਹਾ , ' ' ਜੇਕਰ ਮੰਗ ਵਿਚ ਵਾਧਾ ਹੁੰਦਾ ਹੈ ਤਾਂ ਯਾਤਰੀ ਬੋਗੀਆਂ ਨੂੰ ਮੁੜ ਬਣਾਇਆ ਜਾ ਸਕਦਾ ਹੈ ਅਤੇ ਸ਼ਟਲ ਸੇਵਾ ਵਿਚ ਜੋੜਿਆ ਜਾ ਸਕਦਾ ਹੈ । ਉਨ੍ਹਾਂ ਨੇ ਇਹ ਪ੍ਰਸਤਾਵ ਵੀ ਦਿੱਤਾ ਕਿ ਯਾਤਰੀਆਂ ਦੀ ਸਹੂਲਤ ਲਈ ਟਰੇਨ ਸੇਵਾ ਦਾ ਸ਼ਾਹਦਰਾ ਰੇਲਵੇ ਸਟੇਸ਼ਨ , ਕੋਟ ਲਖਪਤ ਅਤੇ ਕੋਟ ਰਾਧਾ ਕ੍ਰਿਸ਼ਨ ਰੇਲਵੇ ਸਟੇਸ਼ਨ ਤੱਕ ਵਿਸਥਾਰ ਕੀਤਾ ਜਾਵੇਗਾ । - ShareChat
790 ਨੇ ਵੇਖਿਆ
2 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post