ਆਪਣੀ ਭਾਸ਼ਾ ਬਦਲੋ
Tap the Share button in Safari's menu bar
Tap the Add to Home Screen icon to install app
ShareChat
#

✍ ਮੇਰੀ ਕਲਮ

ਰਾਤ ਦੇ 2 ਵੱਜੇ ਸਨ ਤੇ ਇਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ। ਉਸਨੇ ਚਾਹ ਪੀਤੀ, ਟੀਵੀ ਦੇਖਿਆ , ਏਧਰ ਓਧਰ ਗੇੜੇ ਕੱਢੇ ਪਰ ਨੀਂਦ ਨਹੀਂ ਆਈ। . ਅਖੀਰ ਥੱਕ ਕੇ ਥੱਲੇ ਆਕੇ ਕਾਰ ਕੱਢੀ ਤੇ ਸ਼ਹਿਰ ਦੀ ਸੜਕ ਵਲ ਚੱਲ ਪਿਆ। ਰਸਤੇ ਵਿੱਚ ਇੱਕ ਮੰਦਰ ਵੇਖਿਆ ਤੇ ਸੋਚਿਆ ਕਿ ਕਿਉਂ ਨਾ ਥੋੜੀ ਦੇਰ ਏਥੇ ਰੁਕ ਕੇ ਰੱਬ ਨੂੰ ਅਰਦਾਸ ਕਰਾਂ , ਸ਼ਾਇਦ ਮਨ ਨੂੰ ਥੋੜੀ ਸ਼ਾਂਤੀ ਮਿਲਜੇ। . ਉਹ ਜਦੋਂ ਅੰਦਰ ਗਿਆ ਤਾਂ ਕੀ ਦੇਖਦਾ ਹੈ ਕਿ ਇਕ ਹੋਰ ਬੰਦਾ ਓਥੇ ਮੂਰਤੀ ਅੱਗੇ ਬੈਠਾ , ਮੂਹ ਉਦਾਸ ਤੇ ਅੱਖਾਂ ਵਿੱਚ ਪਾਣੀ।.. . ਉਸਨੇ ਪੁੱਛਿਆ ,ਕਿ ਤੂੰ ਇੰਨੀ ਰਾਤ ਨੂੰ ਏਥੇ ਕਿ ਕਰ ਰਿਹਾ?.. . ਉਸ ਬੰਦੇ ਨੇ ਅੱਗੋਂ ਜਵਾਬ ਦਿੱਤਾ ਕਿ ਮੇਰੀ ਘਰਵਾਲੀ ਹਸਪਤਾਲ ਵਿਚ ਹੈ। ਸਵੇਰੇ ਉਸਦਾ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਵੇਗੀ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ।.. . ਇਹਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਜੇਬ ਵਿਚ ਜਿੰਨੇ ਵੀ ਪੈਸੇ ਸਨ ਉਸ ਬੰਦੇ ਨੂੰ ਦੇ ਦਿੱਤੇ। ਉਸ ਬੰਦੇ ਦੇ ਮੂੰਹ ਉੱਤੇ ਰੌਣਕ ਆ ਗਈ। . ਨਾਲ ਹੀ ਇਹਨੇ ਉਸ ਬੰਦੇ ਨੂੰ ਆਪਣਾ ਕਾਰਡ ਦਿੱਤਾ ਤੇ ਉਸਨੂੰ ਕਿਹਾ ਕਿ ਇਸ ਉੱਤੇ ਮੇਰਾ ਨੰਬਰ ਅਤੇ ਪਤਾ ਹੈ, ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਤੂੰ ਮੰਗ ਲਈ। . ਉਸ ਗਰੀਬ ਬੰਦੇ ਨੇ ਆਦਮੀ ਨੂੰ ਕਾਰਡ ਵਪਿਸ ਕਰ ਦਿੱਤਾ ਕਿਹਾ ਕਿ ਮੇਰੇ ਕੋਲ ਪਤਾ ਹੈ ਜੀ । ਆਦਮੀ ਨੇ ਹੈਰਾਨ ਹੋਕੇ ਪੁੱਛਿਆ . ਕਿ ਤੈਨੂੰ ਮੇਰਾ ਪਤਾ ਕੀਹਨੇ ਦਿੱਤਾ। ਤਾਂ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਨਹੀਂ ਉਸਦਾ ਪਤਾ . ਹੈ ਜਿਸਨੇ ਰਾਤ ਦੇ 3 ਵਜੇ ਤੁਹਾਨੂੰ ਏਥੇ ਘੱਲਿਆ ਹੈ। #✍ ਮੇਰੀ ਕਲਮ #🙏ਰੱਬ ਲਈ ਦੋ ਮਿੱਠੇ ਬੋਲ
445.5k ਨੇ ਵੇਖਿਆ
1 ਦਿਨ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post