ਗਣਤੰਤਰ ਦਿਵਸ ਦੇ ਸਮਾਗਮਾਂ ਤੋਂ ਸਿਰਫ 48 ਘੰਟੇ ਪਹਿਲਾਂ ਪੰਜਾਬ ਵਿਚ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਸਰਹਿੰਦ ਰੇਲਵੇ ਲਾਈਨ 'ਤੇ ਕੀਤਾ ਗਿਆ ਹੈ। ਇਸ ਘਟਨਾ ਵਿਚ ਇਕ ਮਾਲਗੱਡੀ ਦਾ ਇੰਜਣ ਨੁਕਸਾਨਿਆ ਗਿਆ ਹੈ ਜਦਕਿ ਮਾਲ ਗੱਡੀ ਦੇ ਚਾਲਕ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਇਹ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਮਾਲ ਗੱਡੀ ਨੁਕਸਾਨੀ ਗਈ ਹੈ, ਜੇਕਰ ਸਵਾਰੀਆਂ ਵਾਲੀ ਗੱਡੀ ਇਸ ਦਾ ਸ਼ਿਕਾਰ ਹੁੰਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ। ਸਥਾਨਕ ਲੋਕਾਂ ਨੇ ਕਿਹਾ ਕਿ ਬੀਤੇ ਰਾਤ ਲਗਭਗ 9.30 ਵਜੇ ਦੇ ਕਰੀਬ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਇਹ ਧਮਾਕਾ ਇੰਨਾ ਸ਼ਕਤੀਸ਼ਆਲੀ ਸੀ ਕਿ ਲਗਭਗ ਦੋ ਢਾਈ ਕਿਲੋਮੀਟਰ ਦੂਰ ਤਕ ਇਸ ਦੀ ਆਵਾਜ਼ ਸੁਣਾਈ ਦਿੱਤੀ ਗਈ ਹੈ। #😱ਪੰਜਾਬ: 26 ਜਨਵਰੀ ਤੋਂ ਪਹਿਲਾਂ ਵੱਡਾ RDX ਧਮਾਕਾ


