#🥶ਪੰਜਾਬ: ਮੌਸਮ ਨੂੰ ਲੈ ਕੇ ਅਗਲੇ 2 ਦਿਨਾਂ ਲਈ ਅਲਰਟ ਪੰਜਾਬ ਦੇ ਮੌਸਮ ਸਬੰਧੀ ਨਵੀਂ ਅਪਡੇਟ ਸਾਹਮਣੇ ਆਈ ਹੈ। ਪੰਜਾਬ ਵਿਚ ਸੀਤ ਲਹਿਰ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਪਹਾੜਾਂ ਤੋਂ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਠੰਡੀਆਂ, ਬਰਫ਼ੀਲੀਆਂ ਹਵਾਵਾਂ ਠੰਡ ਦੀ ਤੀਬਰਤਾ ਨੂੰ ਵਧਾ ਰਹੀਆਂ ਹਨ, ਜਿਸ ਨਾਲ ਲੋਕ ਠੰਡ ਨਾਲ ਠਿਠੁਰਨ ਲਈ ਮਜਬੂਰ ਹੋ ਰਹੇ ਹਨ। ਕੜਾਕੇ ਦੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਸਰਦੀ ਦੇ ਪ੍ਰਕੋਪ ਨੂੰ ਹੋਰ ਵਧਾ ਰਹੀ ਹੈ।


