ShareChat
click to see wallet page
search
#😰ਪੰਜਾਬ: ਕਤਲ ਕਰ ਟੋਟੇ-ਟੋਟੇ ਕੀਤੀ ਲਾਸ਼ ਜੀ. ਟੀ. ਰੋਡ ਨੇੜੇ ਸਥਿਤ ਭਾਟੀਆ ਕਾਲੋਨੀ ਵਿਚ ਸਵੇਰੇ-ਸਵੇਰੇ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫ਼ੈਲ ਗਈ। ਇਸ ਮੁੰਡੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਦੇ ਕਈ ਟੋਟੇ ਕੀਤੇ ਗਏ ਸਨ। ਉਸ ਦੀਆਂ ਦੋਵੇਂ ਲੱਤਾਂ, ਸਿਰ ਤੇ ਧੜ ਵੱਖੋ-ਵੱਖਰੇ ਟੋਟਿਆਂ ਵਿਚ ਇਕ ਗ੍ਰਾਊਂਡ ਵਿਚ ਪਏ ਮਿਲੇ ਹਨ। ਜਾਣਕਾਰੀ ਮੁਤਾਬਕ ਇਹ ਵਿਅਕਤੀ ਤਿੰਨ ਦਿਨ ਤੋਂ ਘਰੋਂ ਲਾਪਤਾ ਸੀ। ਕਾਤਲ ਨੇ ਲਾਸ਼ ਨੂੰ ਕਈ ਹਿੱਸਿਆਂ ਵਿਚ ਵੱਢਿਆ ਸੀ। ਇਸ ਭਿਆਨਕ ਕਤਲਕਾਂਡ ਦਾ ਪਤਾ ਲੱਗਦਿਆਂ ਹੀ ਇਲਾਕੇ ਵਿਚ ਦਹਿਸ਼ਤ ਫ਼ੈਲ ਗਈ। ਸੂਚਨਾ ਮਿਲਦਿਆਂ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਤੇ ਛਾਣਬੀਣ ਸ਼ੁਰੂ ਕੀਤੀ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦਵਿੰਦਰ ਮੁੰਬਈ ਵਿਚ ਕੰਮ ਕਰਦਾ ਸੀ ਤੇ ਤਿੰਨ ਦਿਨ ਪਹਿਲਾਂ ਹੀ ਮੁੰਬਈ ਤੋਂ ਵਾਪਸ ਆਇਆ ਸੀ। ਉਸ ਦਿਨ ਤੋਂ ਹੀ ਉਹ ਲਾਪਤਾ ਸੀ ਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪਰ ਅੱਜ ਉਸ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ 'ਤੇ ਜਾਂਚ ਲਈ ਪੁਲਸ ਦੇ ਵੱਖ-ਵੱਖ ਅਫ਼ਸਰ ਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। #ਰਿਆਸਤ ਨਿਊਜ਼ 🎤 #👉 ਤਾਜ਼ਾ ਅਪਡੇਟਸ ⭐
😰ਪੰਜਾਬ: ਕਤਲ ਕਰ ਟੋਟੇ-ਟੋਟੇ ਕੀਤੀ ਲਾਸ਼ - BREAKING NEIK वउल वढ टेटे ्टेटे எி5ிகுH, घ्वप्लटी 'उ गॅिम्ा मिठ BREAKING NEIK वउल वढ टेटे ्टेटे எி5ிகுH, घ्वप्लटी 'उ गॅिम्ा मिठ - ShareChat