#📢ਪੰਜਾਬ 'ਚ ਇੱਕ ਹੋਰ ਚੋਣ ਦਾ ਹੋਇਆ ਐਲਾਨ ਮੇਅਰ ਦੀ ਚੋਣ 19 ਜਨਵਰੀ ਨੂੰ ਹੋਵੇਗੀ। ਹਾਈਕੋਰਟ ਨੇ ਸਰਕਾਰ ਨੂੰ ਆਦੇਸ਼ ਦਿੱਤੇ ਸੀ ਕਿ 31 ਜਨਵਰੀ ਤੋਂ ਪਹਿਲਾਂ ਪਹਿਲਾਂ ਮੋਗਾ ਮੇਅਰ ਦੀਆਂ ਚੋਣਾਂ ਕਰਵਾਈਆਂ ਜਾਣ। ਜਿਸ ਤੋਂ ਬਾਅਦ ਅੱਜ ਮੇਅਰ ਚੋਣ ਦੀ ਤਰੀਕ ਦਾ ਐਲਾਨ ਕੀਤਾ ਗਿਆ ਹੈ। 9 ਕੌਂਸਲਰਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੋਣ ਕਰਵਾਉਣ ਲਈ ਇੱਕ ਪਟੀਸ਼ਨ ਦਾਖਲ ਕੀਤੀ ਸੀ। ਦੱਸ ਦੇਈਏ ਕਿ 27 ਨਵੰਬਰ ਬਲਜੀਤ ਸਿੰਘ ਨੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


