ਭੋਗਪੁਰ ਨੇੜਲੇ ਪਿੰਡ ਬਹਿਰਾਮ ਸਰਿਸ਼ਤਾ ਤੋਂ ਇੱਟਾਂ ਬੱਧੀ ਵੱਲ ਜਾਂਦੀ ਸੜਕ ’ਤੇ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਮਾਮਲੇ ਸਬੰਧੀ ਮਨਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਪਿੰਡ ਭੂੰਦੀਆਂ ਥਾਣਾ ਭੋਗਪੁਰ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦਾ ਲੜਕਾ ਅਰਸ਼ਪ੍ਰੀਤ ਸਿੰਘ, ਜੋਕਿ ਸਹਿਕਾਰੀ ਖੰਡ ਮਿੱਲ ਭੋਗਪੁਰ ਵਿਚ ਪ੍ਰਾਈਵੇਟ ਨੌਕਰੀ ਕਰਦਾ ਸੀ।ਵੀਰਵਾਰ ਦੇਰ ਸ਼ਾਮ ਅਰਸ਼ਪ੍ਰੀਤ ਸਿੰਘ ਆਪਣੇ ਦੋਸਤ ਗੁਪੇਸ਼ ਉਰਫ਼ ਆਰੀਅਨ ਪੁੱਤਰ ਦਿਲਜੀਤ ਸਿੰਘ ਵਾਸੀ ਪਿੰਡ ਗੇਹਲੜਾਂ ਥਾਣਾ ਭੋਗਪੁਰ, ਜੋਕਿ ਪਹਿਲਾਂ ਨੇੜਲੇ ਪਿੰਡ ਵਿਚ ਲੋਹੜੀ ਦੇ ਪ੍ਰੋਗਰਾਮ ਤੋਂ ਵਾਪਸ ਆਏ ਸਨ ਅਤੇ ਫਿਰ ਦੋਵੇਂ ਨੌਜਵਾਨ ਮੋਟਰਸਾਈਕਲ ਸਵਾਰ ਹੋ ਕੇ ਮੈਨੂੰ ਬਿਨਾਂ ਦੱਸੇ ਹੀ ਕਿਤੇ ਚੱਲੇ ਗਏ ਸਨ। ਸਾਨੂੰ ਰਾਤ 8 ਵਜੇ ਕਰੀਬ ਪਤਾ ਲੱਗਾ ਕਿ ਮੇਰਾ ਲੜਕਾ ਅਰਸ਼ਪ੍ਰੀਤ ਅਤੇ ਉਸ ਦਾ ਦੋਸਤ ਗੁਰਪੇਸ਼ ਉਰਫ਼ ਆਰੀਅਨ, ਜੋਕਿ ਬਹਿਰਾਮ ਸਰਿਸ਼ਤਾ ਤੋਂ ਇੱਟਾਂ ਬੱਧੀ ਨੂੰ ਜਾਂਦੀ ਸੜਕ ’ਤੇ ਬੇਹੋਸ਼ੀ ਦੀ ਹਾਲਤ ਵਿਚ ਪਏ ਹਨ।ਮਨਜੀਤ ਕੌਰ ਆਪਣੇ ਆਸ-ਪਾਸ ਦੇ ਲੋਕਾਂ ਨਾਲ ਜਦੋਂ ਤੱਕ ਹਾਦਸੇ ਵਾਲੀ ਥਾਂ ’ਤੇ ਪੁੱਜੀ ਤਾਂ ਦੋਵੇਂ ਨੌਜਵਾਨ ਅਰਸ਼ਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਗੋਪੇਸ਼ ਉਰਫ਼ ਆਰੀਅਨ ਦੀ ਮੌਤ ਹੋ ਚੁੱਕੀ ਸੀ। ਮੋਟਰਸਾਈਕਲ ਮ੍ਰਿਤਕਾਂ ਦੀਆਂ ਲਾਸ਼ਾਂ ਕੋਲ ਨੁਕਸਾਨਿਆ ਪਿਆ ਸੀ। ਰਾਹਗੀਰਾਂ ਦੀ ਮਦਦ ਨਾਲ ਉਹ ਆਪਣੇ ਬੱਚਿਆਂ ਨੂੰ ਚੁੱਕ ਕੇ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਨੌਜਵਾਨਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਵੀ ਪਾਏ ਹਨ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਕਤਲ ਦੇ ਦੋਸ਼ ਲਗਾਏ ਹਨ। #😨ਪੰਜਾਬ: 2 ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ!


