ShareChat
click to see wallet page
search
1- ਗੱਡੀ ਲੁਹਾਰਾਂ ਦੀਆਂ ਕੁੜੀਆਂ ਨੂੰ ਝੱਗਿਆਂ ਨੂੰ ਸ਼ੀਸ਼ੇ, ਝਾਲਰਾਂ, ਕੌਡੀਆਂ ਲਾਉਣ ਦਾ ਸ਼ੌਕ ਤਾਂ ਹੁੰਦਾ ਈ ਏ ਉਹ ਲੱਤਾਂ ਪਿੰਨੀਆ, ਪੱਟਾ, ਛਾਤੀਆਂ ਉੱਤੇ ਸੱਪ, ਮੋਰ, ਮਿਰਗ ਤੇ ਪਰੀਆਂ ਵੀ ਖੁਣਵਾਂਦੀਆਂ ਹਨ - ਇੰਨਾ. ਲਈ ਖੁਣੀਆ ਰੱਬ ਦਾ ਰੂਪ ਹੁੰਦਾ ਹੈ, ਤੇ ਇਹ ਇੰਨਾਂ ਸਾਹਮਣੇ ਸ਼ਰਮ ਨਹੀ ਕਰਦੀਆਂ 2- ਗੱਡੀ ਲੁਹਾਰ ਔਰਤਾਂ ਕੋਲ ਆਪਣੇ ਪਿੰਡੇ ਦਾ ਇਕ ਥਾਂ ਉਹ ਹੁੰਦਾ ਹੈ ਜਿਹਨੂੰ ਸਾਰੀ ਉਮਰ ਉਹਨਾਂ ਦੀ ਆਪਣੀ ਅੱਖ ਤੋ ਬਿਨਾਂ ਕੋਈ ਵੀ ਹੋਰ ਨਹੀ ਵੇਖ ਸਕਦਾ ਉਹ ਲੱਕ ਉਤੇ ਜਿਸ ਥਾਂ ਆਪਣੀ ਘੱਗਰੀ ਦਾ ਨਾਲਾ ਬੰਨਦੀਆਂ ਹਨ । ਉਸ ਥਾਂ ਨੂੰ ਨੇਂਘ ਕਹਿੰਦੇ ਹਨ । ਉਸ ਥਾਂਵੇ ਉਹ, ਉਸ ਮਰਦ ਦਾ ਨਾਂ ਖੁਣਵਾਂਦੀਆਂ ਹਨ, ਜਿਹਨੂੰ ਉਹ ਸਾਰੀ ਰੂਹ ਨਾਲ ਮੁਹੱਬਤ ਕਰਦੀਆਂ ਹਨ - ਕੀ ਇੱਥੇ ਨਾਂ ਉੰਨਾਂ ਦਾ ਖਾਵੰਦ ਵੀ ਨਹੀ ਦੇਖ ਸਕਦਾ ? ਨਹੀ ਨੇਂਘ ਵਾਲਾ ਥਾਂ ਕੋਈ ਨਹੀ ਵੇਖ ਸਕਦਾ, ਖਾਵੰਦ ਵੀ ਨਹੀ !! ਉਹ ਲੱਕ ਤੋਂ ਕਦੇ ਘੱਗਰੀ ਲਾਹੁੰਦੀਆਂ ਈ ਨਹੀ ਵਿਆਹ ਵੇਲੇ ਉੰਨਾਂ ਨੂੰ ਵਟਣਾ ਵੀ ਮਲੀਂਦਾ ਏ, ਪਰ ਉਸ ਵੇਲੇ ਵੀ ਲੱਕ ਘੱਗਰੀ ਹੁੰਦੀ ਹੈ । ਨਹਾਉਣ ਵੇਲੇ ਵੀ, ਤੇ ਮਰਦ ਨਾਲ ਸੌਣ ਵੇਲੇ ਵੀ, ਘੱਗਰੀ ਬਦਲਣ ਵੇਲੇ ਵੀ ਉਹ ਸਿਰ ਵਾਲੇ ਪਾਸਿਉਂ ਨਵੀ ਘੱਗਰੀ ਪਾਕਿ ਹੇਠੋਂ ਦੀ ਪੁਰਾਣੀ ਲਾਂਹਦੀਆਂ ਹਨ। 3- ਇਹ ਲੋਕ ਦਸਤੂਰ ਦੇ ਬੜੇ ਪੱਕੇ ਹੁੰਦੇ ਹਨ,ਪਰ ਉੰਨਾਂ ਦੇ ਦਸਤੂਰ ਵੱਖਰੀ ਤਰਾਂ ਦੇ ਹਨ, ਮਸਲਨ - ਕੋਈ ਮਰਦ ਔਰਤ ਦੀ ਛਾਤੀ ਨੂੰ ਕਦੇ ਹੱਥ ਨਹੀਂ ਲਾਂਦਾ ਔਰਤ ਦੀ ਛਾਤੀ ਬੱਚੇ ਦੀ ਅਮਾਨਤ ਸਮਝੀ ਜਾਂਦੀ ਹੈ । ਇਸ ਅਮਾਨਤ ਵਿਚ ਕੋਈ ਖਿਆਨਤ ਨਹੀ ਕਰਦਾ । 4- ਇੰਨਾਂ ਲੋਕਾਂ ਵਿਚ ਵੀਣੀ ਫੜਨ ਦੀ ਇਕ ਰਸਮ ਹੁੰਦੀ ਹੈ ਜਿਹਦੇ ਲਈ ਹਰ ਕੁਆਰੀ ਕੁੜੀ ਆਪਣੀ ਬਾਂਹ ਸੁੱਚੀ ਰੱਖਦੀ ਹੈ । ਉੰਨਾਂ ਡੇਰਿਆਂ ਵਿਚ ਵਿਆਹੀ ਤੇ ਕੁਆਰੀ ਦੀ ਪਛਾਣ ਹੀ ਇਹੋ ਹੁੰਦੀ ਇਹੋ ਹੁੰਦੀ ਹੈ ਵਿਆਹੀ ਕੁੜੀ ਅੱਧੀਆਂ ਬਾਂਹਾ ਦੀ ਕੁੜਤੀ ਪਾਂਦੀ ਹੈ, ਤੇ ਕੁਆਰੀ ਸਾਰੀਆਂ ਬਾਹਵਾਂ ਦੀ ਉਹਦੇ ਵਿਆਹ ਵਾਲੇ ਦਿਨ ਮਰਦ ਵੱਲੋਂ ਵੀਣੀ ਫੜਨ ਦੀ ਰਸਮ ਹੁੰਦੀ ਹੈ ਜਿਵੇਂ ਪੰਜਾਬ ਵਿੱਚ ਗਾਨਾਂ ਖੋਲਣ ਦੀ ਹੁੰਦੀ ਹੈ । ਮਰਦ ਸਾਰਿਆ ਦੇ ਸਾਹਮਣੇ ਕੁੜੀ ਦੀ ਵੀਣੀ ਫੜਦਾ ਹੈ ਜਿੰਨੀ ਘੁੱਟ ਕਿ ਫੜੇਗਾ ਸਬੰਧ ਉੰਨਾਂ ਈ ਪੱਕਾ ਸਮਝਿਆ ਜਾਂਦਾ ਹੈ । 5- ਵਫ਼ਾ ਤੇ ਬੇਵਫ਼ਾਈ ਦਾ ਵੀ ਉੰਨਾਂ ਦਾ ਆਪਣਾ ਦਸਤੂਰ ਹੈ । - ਡੇਰੇ ਦੇ ਮਰਦ ਸਾਰਾ ਦਿਨ ਭੱਠੀ ਤੇ ਕੰਮ ਕਰਦੇ ਹਨ । ਔਰਤਾਂ ਘਰ ਘਰ ਜਾ ਕਿ ਛਾਨਣੀਆਂ, ਤੱਕਲੇ ਵੇਚਦੀਆਂ ਹਨ । ਨਵਾਂ ਕੰਮ ਲਿਆਉਂਦੀਆਂ ਹਨ । ਉਹਨਾਂ ਨੂੰ ਹਾਸਾ ਖੇਡਾ ਤੇ ਅੱਖ ਮਟੱਕਾ ਮਾਫ਼ ਹੁੰਦਾ ਹੈ । ਕਈ ਘਰ ਖੇਤਾਂ ਵਾਲੇ ਤੂੜੀ ਦੀ ਪੰਡ ਜਾਂ ਸ਼ਟਾਲੇ ਦੀ ਭਰੀ ਉਂਝ ਈ ਉਹਨਾਂ ਦੇ ਹਾਸੇ ਤੋਂ ਵਾਰ ਦਿੰਦੇ ਹਨ, ਕਈ ਵਾਰ ਜਿੰਮੀਦਾਰੀ ਉਹਨਾਂ ਨੂੰ ਖੇਤਾਂ ਵਿਚ ਫੜ ਲੈਂਦੇ ਹਨ, ਪਰ ਡੇਰੇ ਦੇ ਮਰਦ ਔਰਤ ਉਤੇ ਕੋਈ ਦੋਸ਼ ਨਹੀ ਲਾਂਦੇ ਸੂਰਜ ਚੜਨ ਤੋਂ ਲੈ ਕਿ ਛੁਪਣ ਤਕ ਦਾ ਵੇਲਾ ਉਹ ਢਿੱਡ ਦਾ ਵੇਲਾ ਸਮਝਦੇ ਹਨ । - ਪਰ ਸੂਰਜ ਡੁੱਬਣ ਤੋਂ ਲੈ ਕਿ ਨਵਾਂ ਸੂਰਜ ਚੜਨ ਤਕ ਦਾ ਵੇਲਾ ਉਹ ਰੂਹ ਦਾ ਵੇਲਾ ਸਮਝਦੇ ਹਨ । ਉਸ ਵੇਲੇ ਹਰ ਔਰਤ ਆਪਣੇ ਮਰਦ ਕੋਲ ਹੋਣੀ ਚਾਹੀਦੀ ਹੈ । ਉਹ ਵੇਲਾ ਪਰਾਏ ਮਰਦ ਦਾ ਵੇਲਾ ਨਹੀ ਹੁੰਦਾ, ਜੇ ਕਰ ਕੋਈ ਔਰਤ ਸੂਰਜ ਅਸਤ ਹੋਣ ਤਕ ਡੇਰੇ ਨਾ ਮੁੜੇ ਤਾਂ ਉਹਨੂੰ ਡੇਰੇ ਵਿੱਚੋ ਕੱਢ ਦਿੱਤਾ ਜਾਂਦਾ ਹੈ । ਕਿਰਪਾਲ ਕਜ਼ਾਕ ਨਾਲ ਇਕ ਮੁਲਾਕਾਤ ਵਿੱਚੋਂ ਕਿਤਾਬ :- ਆਸ਼ਕ, ਭੌਰ ਫ਼ਕੀਰ ਤੇ ਨਾਗ ਕਾਲੇ ਵਿੱਚੋਂ #NICE LOVELY VIDEO
NICE LOVELY VIDEO - ShareChat