#🙏ਚਾਬੀਆਂ ਦਾ ਮੋਰਚਾ (ਸ਼੍ਰੀ ਅੰਮ੍ਰਿਤਸਰ ਸਾਹਿਬ)🙏 !! 🙏🙏 ਚਾਬੀਆਂ ਦਾ ਮੋਰਚਾ’ 20 ਜਨਵਰੀ 1922, ਜਿਸ ਵਿੱਚ ਅਕਾਲੀਆਂ ਨੇ ਅੰਗਰੇਜ਼ ਹਕੂਮਤ ਨੂੰ ਝੁਕਾ ਕੇ ਫਤਿਹ ਹਾਸਲ ਕੀਤੀ । ਇਸ ਮੋਰਚੇ ਦਾ ਮੁੱਖ ਉਦੇਸ਼ ਪਵਿੱਤਰ ਗੁਰਧਾਮਾਂ ਦੇ ਸੁਚੱਜੇ ਪ੍ਰਬੰਧਨ ਵਾਸਤੇ ਤੋਸ਼ੇਖਾਨੇ ਦੀਆਂ ਚਾਬੀਆਂ ਅੰਗਰੇਜ਼ ਹਕੂਮਤ ਕੋਲੋਂ ਹਾਸਲ ਕਰਨਾ ਸੀ । ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਵੱਡੇ ਸੰਘਰਸ਼ ਦੀ ਦਾਸਤਾਨ ਨੂੰ ਦਰਸਾਉਂਦਾ ਹੈ, ਜਿਸ ਵਿੱਚ ਅਕਾਲੀ ਯੋਧਿਆਂ ਅਤੇ ਸੰਗਤ ਦੀ ਇੱਕਜੁੱਟਤਾ ਨੇ ਜ਼ਾਲਮ ਅੰਗਰੇਜ਼ ਹਕੂਮਤ ਦਾ ਹੰਕਾਰ ਤੋੜ ਕੇ ਫ਼ਤਿਹ ਹਾਸਲ ਕੀਤੀ । ਸਿਰੜੀ ਯੋਧਿਆਂ ਦੀ ਬਹਾਦਰੀ ਨੂੰ ਸਿਜਦਾ 🙏🙏 !!


