#☔ ਮੀਂਹ ਵਾਲਾ ਦਿਨ ⛈ 🙏 ਸ੍ਰੀ ਆਕਾਲ ਜੀ ਸਾਰੇ ਗਰੁੱਪ ਵਾਲੇ ਭਰਾਵਾਂ ਨੂੰ 🙏
#ਮੀਂਹ #ਅਪਡੇਟ #ਬੱਦਲਵਾਈ #ਧੁੱਪ ⛈️⛈️🌑
23/1/2026/ ਦਿਨ ਸ਼ੁੱਕਰਵਾਰ ( ਸਮਾਂ 9:55 ਮਿੰਟ)
ਹਾਜੀ ਵੀਰੋ (WD) ਬੀਤੇ ਦਿਨੀਂ ਲੰਘੀ ਰਾਤ ਲਹਿੰਦੇ ਤੋਂ ਜੈਸਲਮੇਰ ਤੋਂ ਕਰਵਾਈ ਸ਼ੁਰੂ ਹੋ ਕੇ ਅੱਗੇ ਵੱਲ ਵੱਧਦੀ ਰਹੀ ਜਿਵੇਂ ਜਿਵੇਂ 23 ਜਨਵਰੀ ਦੀ ਸਵੇਰ ਤੱਕ ਕਰਵਾਈ ਵੱਧਦੀ ਰਹੀ ਜੋ ਕੀ ਕੇਈ ਵੱਡੀ ਰਾਤ ਲਵੇ ਗਰਜ਼ ਚਮਕ ਨਾਲ ਬਰੀਕੀ ਮੋਟੀ ਗੜੇਮਾਰੀ ਦਰਮਿਆਨੀ ਤੋਂ ਮਧਮ ਮੀਂਹ ਮਾਝਾ ਪੱਛਮੀ ਮਾਲਵਾ ਖੇਤਰ ਚੋਂ ਗੜੇਮਾਰੀ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਅਬੋਹਰ ਸ੍ਰੀ ਮੁਕਤਸਰ ਸਾਹਿਬ ਹੁਸ਼ਿਆਰਪੁਰ ਦੇ ਇਕ ਦੋ ਪਿੰਡਾਂ ਚੋਂ ਗੜੇਮਾਰੀ ਹੋਈ ਜਦਕਿ ਸਵੇਰੇ ਤੋਂ ਦੁਪਹਿਰ ਤੱਕ ਮਾਝਾ ਦੁਆਬਾ ਪੁਆਧ ਖੇਤਰਾਂ ਚੋਂ ਦਰਮਿਆਨੀ ਤੋਂ ਭਾਰੇ ਮੀਹ ਪਿਆ ਆਲੂ ਗਰਮੀ ਆਲੀਆ ਸਬਜ਼ੀਆਂ ਦਾ ਵੀ ਨੁਕਸਾਨ ਹੋਇਆ ਦੂਜੇ ਪਾਸੇ ਸਵੇਰ ਹੁੰਦਿਆਂ ਪੱਛਮੀ ਮਾਲਵਾ ਜੈਸਲਮੇਰ ਬੀਕਾਨੇਰ ਸ੍ਰੀ ਵਿਜਯਨਗਰ ਅਨੁਪਗੜ੍ਰ ਘਰਸਾਣਾ ਖਾਜੂਵਾਲਾ ਦਾਤੋਉਰ ਰੰਜੀਤ੍ਪੁਰਾ ਚਾਰਾਵਾਲਾ ਕੇਸੀ ਸਿੰਘਪੁਰਾ ਸ੍ਰੀਕਾਰਾਨਪੁਰ ਇਹਨਾਂ ਖੇਤਰਾਂ ਸਿਸਟਮ ਪਿੱਛੇ ਹੱਟ ਗਿਆ ਸੀ ਪਰ ਸਿਸਟਮ ਇਹਨਾ ਸੂਬਿਆਂ ਚੋਂ ਅੱਗੇ ਵੱਲ ਨਿਕਲਦਾ ਹੀ ਮੌਸਮ ਸਾਫ਼ ਤੇ ਟੁੱਟਵੀਂ ਬੱਦਲਵਾਈ ਨਾਲ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ ਹਨ ਸੋ ਸਿਸਟਮ ਅੱਗੇ ਵੱਲ ਨਿਕਲ ਗਿਆ ਹੈ ਵੀਰੋ 🙏
24/25/26/ ਜਨਵਰੀ ਨੂੰ ਮੁੜ ਰਾਤਾ ਦਾ ਦਿਨ ਦਾ ਤਾਪਮਾਨ ਥੱਲੇ ਖਿਸਕਣ ਨਾਲ ਮੁੜ ਰਾਤਾ ਦੀ ਠਾਰੀ ਦਿਨ ਠੰਡੇ ਉੱਤਰ ਪਹਾੜ ਪਿੱਛੋਂ ਠੰਡੀਆਂ ਸੀਤ ਲਹਿਰ ਹਵਾਵਾਂ ਮੁੜ ਵਾਪਸੀ ਕਰੇਗੀ ਸਵੇਰ ਸਮੇਂ ਧੁੰਦ ਕੁਝ ਖੇਤਰੀ ਧੁੰਦ ਦੇਖੀ ਜਾਵੇਗੀ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਉੱਤਰ ਪ੍ਰਦੇਸ਼ ਲਖਨਊ ਜਿਹੜੇ ਖੇਤਰ ਧੁੰਦ ਨਾ ਮਾਤਰ ਰਹੀ ਚੜ੍ਹਦਾ ਸੂਰਜ ਕਿਤੇ ਕੋਰਾ ਦੇਖਿਆ ਜਾਵੇਗਾ ਧੁੱਪਾਂ ਲੱਗਣਗੀਆਂ ਪਰ ਦੇਰੀ ਨਾਲ ਸੂਰਜ ਦਿਖਾਈ ਦੇਵੇਗਾ ਜਿਹੜੇ ਖੇਤਰ ਸੰਘਣੀ ਧੁੰਦ ਬਣੀ 26 ਜਨਵਰੀ ਨੂੰ ਬੱਦਲਵਾਈ ਦੀ ਆਵਾਜਾਈ ਗੁਜ਼ਰੇਗੀ ਉੱਤਰੀ ਰਾਜਸਥਾਨ ਪੱਛਮੀ ਮਾਲਵਾ ਖੇਤਰ ਚੋਂ ਕਣੀਆਂ ਪੈ ਸਕਦੀਆਂ ਹਨ ਸੰਘਣੀ ਬੱਦਲਵਾਈ 26 ਜਨਵਰੀ ਰਾਤ ਤੋਂ ਸਿਸਟਮ ਦਾ ਅਸਰ ਸ਼ੁਰੂ ਹੋ ਜਾਣਾ 27 /28/ ਜਨਵਰੀ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਗਰਜ਼ ਚਮਕ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੇਨ ਟਾਰਗੇਟ ਸਿਸਟਮ ਨੂੰ 26 ਦੀ ਰਾਤ ਤੋਂ ਬਾਅਦ 28 ਜਨਵਰੀ ਦੀ ਸਵੇਰ ਤੱਕ ਜਾਰੀ ਰਹੇਗਾ ਇਸ ਸਿਸਟਮ ਦੌਰਾਨ ਕਰਵਾਈ ਅਲੱਗ ਅਲੱਗ ਖੇਤਰੀ ਹੋਵੇਗੀ
ਜਿਵੇਂ ਹੀ ਇਹ ਸਿਸਟਮ 28 ਜਨਵਰੀ ਨੂੰ ਅੱਗੇ ਵੱਲ ਨਿਕਲਦਾ 29/30/31/ ਜਨਵਰੀ ਨੂੰ ਮੌਸਮ ਖੁਸ਼ਕ ਤੇ ਟੁੱਟਵੀਂ ਬੱਦਲਵਾਈ ਗੁਜ਼ਰੇਗੀ 30/31/ ਸਿਸਟਮ ਕਮਜ਼ੋਰ ਲੰਘੇਗਾ ਜਿਸ ਸਦਕਾ ਬੱਦਲਾਂ ਦੀ ਆਵਾਜਾਈ ਗੁਜ਼ਰੇਗੀ ਫਰਵਰੀ ਦੇ ਪਹਿਲੇ ਹਫਤੇ ਦੌਰਾਨ ਵੀ ਸਿਸਟਮ ਆ ਰਿਹਾ ਪਰ ਹਲ ਦੀ ਘੜੀ ਸਿਸਟਮ ਕਮਜ਼ੋਰ ਪੈ ਗਿਆ ਹੈ 26 ਤੋਂ 28 ਜਨਵਰੀ ਵਿਚਕਾਰ ਸਿਸਟਮ ਲੱਗਣ ਆਲੇ ਜ਼ਿਲੇ ਵਾਰ ਜਾਣਕਾਰੀ 48 ਤੋਂ 72 ਘੰਟਿਆਂ ਦੌਰਾਨ ਸਾਂਝੀ ਕੀਤੀ ਜਾਵੇਗੀ ਕਿਉਂਕਿ ਸਿਸਟਮ ਚੋਂ ਤਬਦੀਲੀ ਆ ਰਹੀ ਹੈ ਮੀਂਹ ਦੀ ਸੰਭਾਵਨਾ ਵਧ ਤੇ ਘੱਟ ਰਹੀ ਹੈ ਜੋ ਆਉਂਦੇ ਦਿਨਾਂ ਤੱਕ ਮੌਸਮ ਜਿਲੇਵਾਰ ਅਪਡੇਟ ਜਾਰੀ ਕੀਤੀ ਜਾਵੇਗੀ ਉਮੀਦ ਅਨੁਸਾਰ ਸਿਸਟਮ 80% ਚਾਨਣ ਲੱਗਣ ਦੀ ਸੰਭਾਵਨਾ ਹੈ ਕਿਸਾਨ ਭਰਾਵਾਂ ਨੂੰ ਸਲਾਹ ਕੀ ਜੋ ਭਰਾ ਸਪਰੇਅ ਦਾ ਕੰਮ ਰੋਕੀ ਬੈਠੇ ਆ ਉਹ ਭਰਾ ਅਗਲੇ 24 ਤੋਂ 48 ਘੰਟਿਆਂ ਦੌਰਾਨ ਕੰਮ ਨਿਬੜ ਸਕਦੇ ਹਨ ਕਿਉਂਕਿ ਸਿਸਟਮ ਅੱਗੇ ਨਿਕਲ ਗਿਆ ਹੈ ਬਾਕੀ ਅਪਡੇਟ ਜਾਰੀ ਕਰਦੇ ਰਹਾਂਗੇ ਰੋਜ਼ਾਨਾ ਸਮੇਂ ਹੀ ਜੀ ਧੰਨਵਾਦ ਲਿਖਤੀ ਰੂਪ ਸੁਖਚੈਨ ਸਿੰਘ ਧਾਲੀਵਾਲ ਸਾਬ ਵੱਲੋਂ 🙏🙏🙏🙏
ਅੱਗੇ ਕੁਦਰਤ ਦੇ ਹੱਥ ਵੱਸ ਆ ਵੀਰੋ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਹੋਇਆ 🙏🙏🙏🙏


