ShareChat
click to see wallet page
search
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲੀਪੁਰ ਵਿੱਚ ਦਮ ਘੁਟਣ ਕਾਰਨ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਦੇ ਮੈਂਬਰ ਘਰ ਦੇ ਅੰਦਰ ਸੁੱਤੇ ਪਏ ਸਨ ਅਤੇ ਕਮਰੇ ਵਿੱਚ ਅੰਗੀਠੀ ਬਾਲੀ ਹੋਈ ਸੀ।ਜਾਣਕਾਰੀ ਅਨੁਸਾਰ, ਰਾਤ ਦੇ ਸਮੇਂ ਠੰਡ ਤੋਂ ਬਚਾਅ ਲਈ ਘਰ ਵਿੱਚ ਅੰਗੀਠੀ ਜਲਾਈ ਗਈ ਸੀ। ਸੁੱਤੇ ਹੋਏ ਲੋਕਾਂ ਨੂੰ ਅੰਗੀਠੀ ਤੋਂ ਨਿਕਲ ਰਹੀ ਜ਼ਹਿਰੀਲੀ ਗੈਸ ਦਾ ਅੰਦਾਜ਼ਾ ਨਹੀਂ ਲੱਗ ਸਕਿਆ, ਜਿਸ ਕਾਰਨ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਹਾਦਸੇ ਵਿੱਚ ਇਕ 10 ਸਾਲਾ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। #😭ਪੰਜਾਬ: ਅੰਗੀਠੀ ਕਰਕੇ ਦਮ ਘੁਟਣ ਨਾਲ 3 ਮੌਤਾਂ
😭ਪੰਜਾਬ: ਅੰਗੀਠੀ ਕਰਕੇ ਦਮ ਘੁਟਣ ਨਾਲ 3 ਮੌਤਾਂ - ShareChat