#👉ਪੰਜਾਬ 'ਚ ਪਲਟਿਆ ਪੈਟਰੋਲ ਦਾ ਭਰਿਆ ਟੈਂਕਰ ਕਪੂਰਥਲਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸੁਲਤਾਨਪੁਰ ਲੋਧੀ ਵੱਲੋਂ ਆ ਰਿਹਾ ਪੈਟਰੋਲ ਨਾਲ ਭਰਿਆ ਇਕ ਟੈਂਕਰ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਦਾਣਾ ਮੰਡੀ ਖੇਤਰ ਵਿੱਚ ਪਲਟ ਗਿਆ। ਟੈਂਕਰ ਦੇ ਪਲਟਦੇ ਹੀ ਉਸ ਵਿੱਚ ਭਰਿਆ ਪੈਟਰੋਲ ਸੜਕ ਅਤੇ ਆਸ-ਪਾਸ ਦੀ ਜ਼ਮੀਨ ’ਤੇ ਤੇਜ਼ੀ ਨਾਲ ਫੈਲ ਗਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।


