ਦਿਹਾੜਾ-ਸੰਗਰਾਂਦ
ਮਹੀਨਾ-ਪੋਹ
ਸ਼ਹੀਦੀਆਂ ਦੀ ਗੱਲ ਫੇਰ ਕਰੇਗੀ ਹਵਾ
ਰੁੱਤ ਜਿਸਮਾਂ ਨੂੰ ਠਾਰੇਗੀ ਬੁਰਜ ਵਾਂਗਰਾਂ
ਸਾਲ ਦਾ ਅਖੀਰੀ ਸਮਾਂ,ਇੱਕ ਅਜਿਹੀ ਰੁੱਤ ਜੋ ਠੰਡੀ ਢਾਰ ਭਰੀ ਹੈ ਪਰ ਇਹ ਰੁੱਤ ਆਪਣੀ ਬੁੱਕਲ ਵਿੱਚ ਉਹ ਨਿੱਘ ਸਮੋਈ ਬੈਠੀ ਹੈ ਜਿੰਨਾ ਦਾ ਸਿਦਕ ਤੱਕਦਿਆ ਸਰਦ ਨੂੰ ਪਸੀਨੇ ਆ ਜਾਣ। ਇੱਕ ਪੁੱਤ ਹੋ ਕੇ ਮਾਤਾ ਪਿਤਾ ਦੀ ਸ਼ਹਾਦਤ ਦੇਖਣ ਵਾਲੇ ਤੇ ਪਿਤਾ ਹੋ ਕੇ ਪੁੱਤਾਂ ਦੀ ਸ਼ਹਾਦਤ ਅੱਖਾਂ ਸਾਹਮਣੇ ਤੱਕਦੇ ਹੋਏ ਖੁਦਾਂ ਦਾ ਸ਼ੁਕਰ ਕਰਨ ਵਾਲੇ,ਇੱਕ ਤਖਤਾਂ ਦੇ ਮਾਲਕ ਦਾ ਨੰਗੇ ਪੈਰੀ ਤਿੱਖੀਆਂ ਸੂਲਾਂ ਭਰੇ ਮਾਛੀਵਾੜੇ ਜੰਗਲਾਂ ਵੱਲ ਤੁਰ ਪੈਣਾ,ਪਰਿਵਾਰ ਛੱਡ ਕੇ ਨਹੀ ਪਰਿਵਾਰ ਵਾਰ ਕੇ,ਤਖਤਾਂ ਤਾਜਾਂ ਨੂੰ ਛੱਡ ਕੰਡਿਆਲੀ ਸੇਜ ਨੂੰ ਅਪਣਾ ਲੈਣ ਵਾਲੇ ਉਸ ਮਹਾਨ ਜਰਨੈਲ ਰੱਬ ਰੂਪ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਕਾਫੀ ਵਾਕਿਫ ਹੈ ਇਹ ਰੁੱਤ ,ਆਉ ਅਸੀ ਇਸ ਰੁੱਤ ਦੇ ਅੰਦਰ ਛੁੱਪੀ ਉਸ ਸੱਚ ਦੀ ਆਵਾਜ ਨੂੰ ਸੁਣੀਏ ਤੇ ਸ਼ਹੀਦੀ ਸਾਕਿਆਂ ਨੂੰ ਜਰੂਰ ਜਾਣੀਏ ਉਨਾਂ ਵੱਡਿਆਂ ਦੇ ਚਮਕੌਰ ਦੀ ਗੜੀ ਚ ਲੱਖਾਂ ਨਾਲ ਭਿੜਨਾ ਤੇ ਛੋਟਿਆਂ ਸ਼ਹਿਬਜਾਦਿਆਂ ਦਾ ਨੀਹਾਂ ਵਿਚ ਖਲੋ ਕੇ ਇਹ ਸਾਬਤ ਕਰ ਦੇਣਾ ਕਿ ਜਿਨਾ ਕੌਮਾਂ ਦੀਆ ਜੜ੍ਹਾਂ ਨੂੰ ਲਹੂ ਸਿੰਝਿਆਂ ਜਾਏ ਉਹ ਕਦੇ ਵੱਧਣ ਲਈ ਕੋਈ ਰੁੱਤ ਨਹੀ ਉਡੀਕਦੀਆਂ,
ਆਉ ਇਸ ਸਰਦ ਰੁੱਤ ਦੀ ਧੁੰਦ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਹਿਸੂਸ ਕਰੀਏ ਕਿਵੇ ਬੁਜਰਗ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਿਆ ਨੇ ਕੜਾਕੇ ਦੀ ਠੰਢ ਵਿੱਚ ਠੰਢੇ ਬੁਰਜ ਰਾਤਾਂ ਕੱਟੀਆਂ,ਉਨਾ ਦੀ ਯਾਦ ਨੂੰ ਮਹਿਸੂਸ ਕਰਦਿਆ ਆਉ ਅੰਮ੍ਰਿਤ ਵੇਲੇ ਗੁਰੂ ਘਰ ਹਾਜਰੀਆਂ ਭਰੀਏ, ਬਾਣੀ ਪੜੀਏ ਸੁਣੀਏ, ਆਪਣਿਆ ਪਹਿਰਾਵਿਆ ਵਿਚਾਰਾ ਚ ਸਾਦਗੀ ਲੈ ਕੇ ਆਈਆ ਆਪਣੇ ਬੱਚਿਆ ਨੂੰ ਗੁਰੂ ਸਾਹਿਬ ਬਾਰੇ ਤੇ ਉਨਾ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋ ਜਾਣੂ ਕਰਵਾਈਏ ਤੇ ਇਸ ਮਹੀਨੇ ਦਾ ਮਹੱਤਵ ਦੱਸੀਏ,ਪ੍ਰਣਾਮ ਸ਼ਹੀਦਾਂ ਨੂੰ 👏🏻👏🏻 🌳👏ਕੁਦਰਤ ਦੀ ਕਾਇਨਾਤ F.G.S.👏🌳 #ਸੰਗਰਾਦ ਦਾ ਪਵਿੱਤਰ ਦਿਹਾੜਾ #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏

