#😭ਪੰਜਾਬ ਆਉਣ ਤੋਂ ਪਹਿਲਾਂ ਕੈਨੇਡਾ 'ਚ ਮੁੰਡੇ ਦੀ ਮੌਤ ਮੋਗਾ ਦੇ ਪਿੰਡ ਤਖਾਨਵਦ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸੁਖਜਿੰਦਰ ਸਿੰਘ (26) ਵਾਸੀ ਪਿੰਡ ਤਖਾਨਵਦ ਵਜੋਂ ਹੋਈ ਹੈ। ਸੁਖਜਿੰਦਰ ਸਿੰਘ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ। 5 ਫਰਵਰੀ ਨੂੰ ਉਸ ਨੇ ਪਿੰਡ ਆਉਣਾ ਸੀ ਪਰ ਹੁਣ ਸੁਖਜਿੰਦਰ ਸਿੰਘ ਦੀ ਲਾਸ਼ ਹੀ ਪਿੰਡ ਵਾਪਸ ਆ ਰਹੀ ਹੈ।


