#⚠️ਪੰਜਾਬੀ ਗੈਂਗਸਟਰਾਂ ਕਾਰਨ ਕੈਨੇਡਾ 'ਚ ਐਮਰਜੈਂਸੀ❗ ਕੈਨੇਡਾ ਦੇ ਸਰੀ ਸ਼ਹਿਰ 'ਚ ਫਿਰੌਤੀਆਂ ਤੇ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਨੇ ਭਾਈਚਾਰੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਰੀ ਸਿਟੀ ਕੌਂਸਲ ਨੇ ਸ਼ਹਿਰ ਵਿੱਚ ਸਥਾਨਕ ਐਮਰਜੈਂਸੀ (local state of emergency) ਦਾ ਐਲਾਨ ਕਰ ਦਿੱਤਾ ਹੈ। ਇਹ ਕੈਨੇਡਾ 'ਚ ਪਹਿਲੀ ਵਾਰ ਹੈ ਕਿ ਕਿਸੇ ਚੁਣੀ ਹੋਈ ਕੌਂਸਲ ਨੇ ਅਪਰਾਧ ਵਿਰੁੱਧ ਅਜਿਹਾ ਸਖ਼ਤ ਕਦਮ ਚੁੱਕਿਆ ਹੈ।
ਰਿਪੋਰਟਾਂ ਅਨੁਸਾਰ, ਇਨ੍ਹਾਂ ਫਿਰੌਤੀਆਂ 'ਚ ਮੁੱਖ ਤੌਰ 'ਤੇ ਗੈਂਗਸਟਰ ਸ਼ਾਮਲ ਹਨ, ਜੋ ਦੱਖਣੀ ਏਸ਼ੀਆਈ ਮੂਲ ਦੇ ਕਾਰੋਬਾਰੀਆਂ ਅਤੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਪਰਾਧੀਆਂ ਵੱਲੋਂ ਫੋਨ ਕਾਲਾਂ, ਚਿੱਠੀਆਂ ਤੇ ਸੋਸ਼ਲ ਮੀਡੀਆ ਰਾਹੀਂ ਲੱਖਾਂ ਡਾਲਰਾਂ ਦੀ ਮੰਗ ਕੀਤੀ ਜਾਂਦੀ ਹੈ। ਪੈਸੇ ਨਾ ਦੇਣ ਦੀ ਸੂਰਤ ਵਿੱਚ ਘਰਾਂ ਅਤੇ ਕਾਰੋਬਾਰਾਂ 'ਤੇ ਗੋਲੀਬਾਰੀ ਕੀਤੀ ਜਾਂਦੀ ਹੈ।
ਸਾਲ 2025 'ਚ ਫਿਰੌਤੀ ਦੇ 44 ਮਾਮਲੇ ਸਾਹਮਣੇ ਆਏ ਸਨ, ਜਦਕਿ 2026 ਦੇ ਪਹਿਲੇ ਤਿੰਨ ਹਫ਼ਤਿਆਂ ਵਿੱਚ ਹੀ 35 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਜੇਕਰ ਇਹੀ ਰਫ਼ਤਾਰ ਰਹੀ, ਤਾਂ ਸਾਲ ਦੇ ਅੰਤ ਤੱਕ ਇਹ ਅੰਕੜਾ 600 ਨੂੰ ਪਾਰ ਕਰ ਸਕਦਾ ਹੈ। #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐
![⚠️ਪੰਜਾਬੀ ਗੈਂਗਸਟਰਾਂ ਕਾਰਨ ਕੈਨੇਡਾ 'ਚ ਐਮਰਜੈਂਸੀ❗ - WO] ப वैतेहा रे पठी '7174 SRRV POLICE mm Mdii W www jaBbani com WO] ப वैतेहा रे पठी '7174 SRRV POLICE mm Mdii W www jaBbani com - ShareChat ⚠️ਪੰਜਾਬੀ ਗੈਂਗਸਟਰਾਂ ਕਾਰਨ ਕੈਨੇਡਾ 'ਚ ਐਮਰਜੈਂਸੀ❗ - WO] ப वैतेहा रे पठी '7174 SRRV POLICE mm Mdii W www jaBbani com WO] ப वैतेहा रे पठी '7174 SRRV POLICE mm Mdii W www jaBbani com - ShareChat](https://cdn4.sharechat.com/bd5223f_s1w/compressed_gm_40_img_465048_2c929fcc_1769520463393_sc.jpg?tenant=sc&referrer=pwa-sharechat-service&f=393_sc.jpg)

