#😨ਖੇਡ-ਖੇਡ 'ਚ ਗੋਲੀ ਚੱਲ ਕੇ 14 ਸਾਲਾਂ ਬੱਚੇ ਦੀ ਮੌਤ #🌍 ਪੰਜਾਬ ਦੀ ਹਰ ਅਪਡੇਟ 🗞️ #🆕19 ਅਗਸਤ ਦੀਆਂ ਅਪਡੇਟਸ🗞 #👉🏻 ਸਥਾਨਕ ਅਪਡੇਟਸ 📰 ਫਿਰੋਜ਼ਪੁਰ ਦੀ ਪੌਸ਼ ਕਲੋਨੀ ਰੋਜ਼ ਐਵੇਨਿਊ ਵਿੱਚ ਇੱਕ 14 ਸਾਲ ਦੇ ਬੱਚੇ ਵੱਲੋਂ ਆਪਣੇ ਘਰ ਵਿੱਚ ਪਈ ਪਿਸਤੌਲ ਨਾਲ ਖੇਡਦੇ ਸਮੇਂ ਅਚਾਨਕ ਆਪਣੇ ਆਪ ਨੂੰ ਵੀ ਗੋਲੀ ਮਾਰ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ। ਦੱਸਿਆ ਜਾ ਰਿਹਾ ਹੈ ਉਸ ਬੱਚੇ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ ਕਰੀਵਾਮ ਮਲਹੌਤਰਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ 14 ਸਾਲਾ ਕਰੀਵਾਮ ਮਲਹੌਤਰਾ ਸਕੂਲੋਂ ਪੜ੍ਹ ਕੇ ਘਰ ਵਾਪਸ ਆਇਆ ਸੀ। ਡਰੈਸ ਬਦਲਣ ਲਈ ਜਦ ਉਹ ਅਲਮਾਰੀ ਵਿੱਚ ਪਏ ਕੱਪੜੇ ਲੈਣ ਗਿਆ ਤਾਂ ਉੱਥੇ ਅਲਮਾਰੀ ਵਿੱਚ ਉਸ ਦੇ ਪਿਓ ਦੀ ਪਿਸਤੌਲ ਪਈ ਹੋਈ ਸੀ ਜੋ ਕਿ ਉਸਨੇ ਖੇਡਣ ਵਾਸਤੇ ਫੜੀ। ਇਸ ਦੌਰਾਨ ਅਚਾਨਕ ਪਿਸਟਲ ਵਿੱਚੋਂ ਫਾਇਰ ਹੋ ਗਿਆ ਜੋ ਸਿੱਧਾ ਉਸਦੇ ਦਿਮਾਗ ਵਿੱਚ ਜਾ ਲੱਗਾ, ਜਿਸ ਨਾਲ ਉਹ ਮੌਕੇ ‘ਤੇ ਹੀ ਡਿੱਗ ਕੇ ਖੂਨ ਨਾਲ ਲਥਪਥ ਹੋ ਗਿਆ।


