#👮♂️ਦੂਜਾ ਵਿਆਹ ਕਰਨ 'ਤੇ ਹੋਵੇਗੀ 10 ਸਾਲ ਦੀ ਜੇਲ੍ਹ! ਦੂਜਾ ਵਿਆਹ ਕਰਨ ''ਤੇ 10 ਸਾਲ ਦੀ ਕੈਦ! ਇਸ ਸੂਬੇ ''ਚ ਇਤਿਹਾਸਿਕ ਬਿੱਲ ਪਾਸ ਅਸਾਮ ਵਿਧਾਨ ਸਭਾ ਨੇ ਵੀਰਵਾਰ (27 ਨਵੰਬਰ 2025) ਨੂੰ ਬਹੁ-ਵਿਆਹ (Polygamy) 'ਤੇ ਪਾਬੰਦੀ ਲਗਾਉਣ ਵਾਲਾ ਇੱਕ ਇਤਿਹਾਸਕ ਬਿੱਲ ਪਾਸ ਕਰ ਦਿੱਤਾ ਹੈ। ਇਸ ਨਵੇਂ ਕਾਨੂੰਨ ਦੇ ਤਹਿਤ, ਬਹੁ-ਵਿਆਹ ਨੂੰ ਹੁਣ ਇੱਕ ਅਪਰਾਧਿਕ ਕਾਰਾ ਮੰਨਿਆ ਜਾਵੇਗਾ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਵੱਧ ਤੋਂ ਵੱਧ 10 ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਇਸ ਕਦਮ ਨੂੰ ਰਾਜ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਸਮਾਨ ਅਧਿਕਾਰਾਂ ਦੀ ਦਿਸ਼ਾ ਵਿੱਚ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ।

