ਹਮਸਫ਼ਰ ਉਹੀ ਚੰਗਾ ਹੁੰਦਾ,
ਜੋ ਤੇਰੇ ਚੁੱਪ ਵਿਚ ਵੀ ਤੇਰੇ ਜਜ਼ਬਾਤ ਪੜ੍ਹ ਲਵੇ,
ਜਿਸਦੀ ਹੱਸਣ ਨਾਲ ਹੀ ਰੂਹ ਨੂੰ ਸੁਕੂਨ ਮਿਲੇ,
ਤੇ ਜਿਸਦੀ ਨਜ਼ਰ ਵਿੱਚ ਹੀ ਇੱਜ਼ਤ ਨਜ਼ਰ ਆ ਜਾਏ,
ਕਿਸਮਤਾਂ ਵੀ ਹੱਸਦੀਆਂ ਨੇ ਜਦੋਂ
ਦੋਨਾਂ ਪਾਸਿਆਂ ਨਿਭਾਉਂ ਵਾਲੇ ਦਿਲ ਮਿਲਦੇ ਨੇ,
ਰੱਬ ਵੀ ਖੁਸ਼ ਹੋ ਜਾਂਦਾ ਹੈ ਜਦੋਂ
ਸੂਝਵਾਨ ਸਰਦਾਰ ਨੂੰ ਉਸਦੀ ਨਸੀਬਾਂ ਵਾਲੀ ਸਰਦਾਰਨੀ ਮਿਲਦੀ ਹੈ,
ਇਹ ਰਿਸ਼ਤੇ ਸਿਰਫ਼ ਹੱਥ ਫੜਨ ਨਾਲ ਨਹੀਂ ਬਣਦੇ,
ਇਹ ਤਾਂ ਰੂਹਾਂ ਵਿੱਚ ਵੱਸ ਜਾਂਦੇ ਨੇ,
ਤੂੰ ਮੇਰਾ, ਮੈਂ ਤੇਰੀ—
ਇਹ ਗੱਲ ਕਾਗਜ਼ਾਂ ਨਾਲ ਨਹੀਂ,
ਦਿਲ ਦੀ ਸੱਚਾਈ ਨਾਲ ਲਿਖੇ ਜਾਂਦੇ ਨੇ!!💞
✍️ਜਗਜੀਤ ਸਿੰਘ✍️ #🤘 My Status

