ਗੁਲਾਬਾਂ ਦਾ ਗੁਲਕੰਦ ਤੇ ਸ਼ਹਿਦ ਵੀ ਫਿੱਕੇ ਲੱਗਦੇ ,
ਤੇਰੇ ਮੂੰਹੋਂ ਨਿੱਕਲਿਆ ਸ਼ਬਦ ਮਿੱਠੜਾ ਬੋਲ ਜਿਹਾ ਲੱਗਦਾ...
ਇਹ ਕਮਲ਼ੀ ਇਸ ਤਰਾਂ ਦੀਵਾਨੀ ਬਣ ਗਈ ਤੇਰੀ,
ਤੇਰੀ ਯਾਦ ਵਿੱਚ ਲੰਘਿਆ ਵਕ਼ਤ ਵੀ ਅਡੋਲ ਜਿਹਾ ਲੱਗਦਾ...
ਤੇਰੀਆਂ ਅੱਖਾਂ ਦੀ ਚਮਕ ਨਾਲ ਚੁਫੇਰਾ ਰੁਸ਼ਨਾ ਜਾਵੇ,
ਜਦੋਂ ਹੱਸਦਾ ਤਾਂ ਪੱਤਝੜ ਵੀ ਘਨਘੋਰ ਜਿਹਾ ਲੱਗਦਾ...
ਤੇਰਾ ਆਉਣਾ ਸੱਜਣਾਂ ਕਿਸੇ ਦੀਵਾਲੀ ਤੋਂ ਘੱਟ ਨਹੀਂ,
ਕਿਸੇ ਵਿਆਹ ਵਾਲੇ ਘਰ ਵਰਗਾ ਚਾਰੇ ਪਾਸੇ ਮਾਹੌਲ ਜਿਹਾ ਲੱਗਦਾ..
ਪਰ ਜਦ ਹੋਵੇ ਗੁੱਸੇ ਤਾਂ ਨਿਰਾ ਜ਼ਹਿਰ ਹੀ ਜਾਪੇ,
ਸਾਡਾ ਦਿਲ ਡਰ ਜਾਵੇ, ਤੇਰੇ ਭਾਣੇ ਮਾਖੌਲ ਜਿਹਾ ਲੱਗਦਾ..
ਸੱਚ ਤਾਂ ਇਹ ਵੀ ਹੈ ਕਿ ਤੂੰ ਮੇਰਾ ਹੋ ਕੇ ਵੀ ਮੇਰਾ ਨਹੀਂ ,
ਇਹ ਸੋਚ ਸੋਚਕੇ ਹੀ ਸੱਜਣਾਂ ਸਾਡੇ ਦਿਲ ‘ਚ ਪੈਂਦਾ ਹੌਲ ਜਿਹਾ ਲੱਗਦਾ..
ਮੇਰੇ ਸ਼ੇਅਰ, ਮੇਰੇ ਹਰਫ਼, ਮੇਰੀਆਂ ਗ਼ਜ਼ਲਾਂ ਇਹ ਸਭ ਤੇਰੀ ਹੀ ਦੇਣ ਨੇ,
ਧੀਮਾਨ ਦੀ ਵੀ ਇਸ ਮਲਕੀਅਤ ਦਾ ਮੁੱਲ ਅਨਮੋਲ ਜਿਹਾ ਲੱਗਦਾ.. #❤ਸਤਿੰਦਰ ਸਰਤਾਜ ਫੈਨਸ #💓ਸਿਰਫ ਤੇਰੇ ਲਈ #🤘 My Status #😍MyFavouriteActor👨🎤

