#👉ਵੇਰਕਾ ਨੇ ਮੁੜ ਕੀਤਾ ਕੀਮਤਾਂ 'ਚ ਵਾਧਾ ਵੇਰਕਾ ਵੱਲੋਂ ਆਪਣੇ ਕੁਝ Milk Products ਦੀਆਂ ਕੀਮਤਾਂ ਵਿਚ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਚੀਜ਼ਾਂ ਦੀ ਮਾਤਰਾ ਵੀ ਵਧਾਈ ਗਈ ਹੈ। ਜਾਣਕਾਰੀ ਮੁਤਾਬਕ 30 ਰੁਪਏ ਵਾਲਾ ਲੱਸੀ ਦਾ ਪੈਕੇਟ ਹੁਣ 35 ਰੁਪਏ ਵਿੱਚ ਮਿਲੇਗਾ। ਇਸ ਦੇ ਨਾਲ ਹੀ 20 ਰੁਪਏ ਵਿਚ ਮਿਲਣ ਵਾਲੀ ਖੀਰ ਦੀ ਕੀਮਤ ਹੁਣ 25 ਰੁਪਏ ਕਰ ਦਿੱਤੀ ਗਈ ਹੈ।ਦੱਸ ਦਈਏ ਕਿ ਵੇਰਕਾ ਨੇ ਕੀਮਤ ਦੇ ਨਾਲ-ਨਾਲ ਮਾਤਰਾ ਵੀ ਵਧਾ ਦਿੱਤੀ ਹੈ। 800 ਮਿਲੀਲੀਟਰ ਲੱਸੀ ਦਾ ਪੈਕੇਟ ਪਹਿਲਾਂ 30 ਰੁਪਏ ਦਾ ਹੁੰਦਾ ਸੀ, ਪਰ ਹੁਣ 900 ਮਿਲੀਲੀਟਰ ਦਾ ਪੈਕੇਟ 35 ਰੁਪਏ ਦਾ ਹੋਵੇਗਾ। 180 ਗ੍ਰਾਮ ਖੀਰ ਦਾ ਪੈਕੇਟ ਪਹਿਲਾਂ 20 ਰੁਪਏ ਦਾ ਹੁੰਦਾ ਸੀ, ਪਰ ਹੁਣ 200 ਗ੍ਰਾਮ ਦਾ ਪੈਕੇਟ 25 ਰੁਪਏ ਦਾ ਹੋਵੇਗਾ। ਅੱਜ ਨਵੀਂ ਕੀਮਤ ਵਾਲੇ ਪੈਕੇਟ ਬਾਜ਼ਾਰ ਵਿਚ ਆ ਗਏ ਹਨ। #👉 ਤਾਜ਼ਾ ਅਪਡੇਟਸ ⭐ #🆕25 ਅਕਤੂਬਰ ਦੀਆਂ ਅਪਡੇਟਸ🗞 #🌍 ਪੰਜਾਬ ਦੀ ਹਰ ਅਪਡੇਟ 🗞️ #🎥ਵਾਇਰਲ ਸਟੋਰੀ ਅਪਡੇਟਸ 📰


