ShareChat
click to see wallet page
search
ਗੁਰੂਦਵਾਰਾ ਸ਼੍ਰੀ ਹੇਮਕੁੰਟ ਸਾਹਿਬ ਪਿੰਡ ਭਾਂਖਰਪੁਰ ਦੇ ਇਕ ਫੌਜੀ ਸੁਬੇਦਾਰ ਜੀ ਦੀ ਦੇਖ ਰੇਖ ਹੇਠ 1972 ਵਿੱਚ ਬਣਿਆ ਹੈ। ਜਦੋਂ ਗੁਰੂਦਵਾਰਾ ਸਾਹਿਬ ਦੀ ਬਿਲਡਿੰਗ ਬਨਣ ਲੱਗੀ ਤਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪਿਆ ਜਿਵੇੰ ਲੋਹੇ ਦਿਆਂ ਕੈੰਚੀਆਂ ਨੂੰ ਵੈਲਡਿੰਗ ਕਰਨ ਲਈ, ਜਨਰੇਟਰ, ਵੈਲਡਿੰਗ ਸੈਟ, ਤੇ ਨੀਂਹ ਲਈ ਪਹਾੜ ਨੂੰ ਤੋੜਨ ਲਈ ਕੰਪਰੈਸ਼ਰ, ਤੇ ਏਅਰ ਡਰਿਲ ਮਸ਼ੀਨ ਆਦਿ। ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਫਿਰ ਕਾਨਪੁਰ ਟਰਸ਼ਟ ਵਾਲਿਆਂ ਨੂੰ ਪਤਾ ਲੱਗਾ ਕੇ ਜੋਸ਼ੀ ਮੱਠ ਚ ਬਾਰਡਰ ਰੋਡ (GREF) ਹੁਣ ਨਵਾਂ ਨਾਂ ( BRO ) ਦਾ ਵੱਡਾ ਆਫਿਸਰ ਪੰਜਾਬੀ ਹੈ ਉਸ ਤੋਂ ਮੱਦਦ ਮੰਗਦੇ ਹਾਂ। ਜਦੋਂ ਉਸ ਅਫਸਰ ਨਾਲ ਗੱਲ ਕਿੱਤੀ ਤਾਂ ਉਹ ਕਹਿਣ ਲੱਗੇ ਕੇ ਸਾਡੇ ਲਈ ਤਾਂ ਇਹ ਬੜੀ ਖੂਸ਼ੀ ਦੀ ਗੱਲ ਹੈ ਜੋ ਵਾਹਿਗੁਰੂ ਨੇ ਸਾਨੂੰ ਸੇਵਾ ਦਿੱਤੀ ਹੈ ਤੇ ਕਹਿਣ ਲੱਗੇ ਕੰਮ ਕਦੋ ਸ਼ੁਰੂ ਕਰਨਾ ਹੈ। ਕਮੇਟੀ ਵਾਲੇ ਕਹਿਣ ਲੱਗੇ ਚਾਹੇ ਕੱਲ ਸਵੇਰ ਤੋਂ ਸ਼ੂਰੂ ਕਰਵਾ ਦਿਉ। ਜੋਸ਼ੀਮੱਠ ਵਿੱਚ ਇਕ ਸੁਬੇਦਾਰ ਰੈੰਕ ਦਾ ਬੰਦਾ ਸੀ। ਜੋ ਪਿੰਡ ਭਾਂਖਰਪੁਰ ਪੁਰ ਦਾ ਸੀ। ਸਾਬ ਨੇ ਉਨਾਂ ਨੂੰ ਤੇ ਇਕ ਹੋਰ ਸਰਦਾਰ ਇੰਜੀਨੀਅਰ ਗੁਰਨਾਮ ਸਿੰਘ ਜੋ ਬਲਾਚੌਰ ਦਾ ਸੀ ਦੋਵਾਂ ਨੂੰ ਬੁਲਾਕੇ ਇਹਨਾਂ ਸਿੰਘਾਂ ਦੀ ਡਿਊਟੀ ਲਾ ਦਿੱਤੀ ਤੇ ਨਾਲ ਦਸ ਫੌਜੀ ਜਵਾਨ ਦੇ ਦਿੱਤੇ ਜਿੰਨਾਂ ਚ ਦੋ ਵੈਲਡਰ, ਫੀਟਰ, ਕੰਪਰੈਸ਼ਰ ਤੇ ਏਅਰ ਡਰਿਲ ਚਲਾਉਣ ਵਾਲੇ ਸੀ ਤੇ ਲੇਵਰ ਗੁਰੂਦਵਾਰੇ ਵਾਲਿਆ ਦੀ ਅਪਣੀ ਸੀ। ਇਹਨਾਂ ਸਿੰਘਾਂ ਨੇ ਦੇਗ ਤਿਆਰ ਕਰਕੇ ਅਰਦਾਸ ਕਰਕੇ ਕੰਮ ਸ਼ੂਰੂ ਕਰ ਦਿਤਾ ਤੇ ਕੰਮ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਪੂਰਾ ਹੋਇਆ। ਗੁਰੂਦਵਾਰਾ ਸਾਹਿਬ ਦੀ ਬਿਲਡਿੰਗ ਦੀ ਛੱਤ ਇਸ ਹਿਸਾਬ ਨਾਲ ਬਣਾਈ ਗਈ ਕੇ ਜਿੰਨੀ ਮਰਜੀ ਬਰਫ ਪੈ ਜਾਵੇ ਬਰਫ ਸਾਰੀ ਦੀ ਸਾਰੀ ਥੱਲੇ ਆ ਜਾੰਦੀ ਹੈ। ਭਾਂਖਰ ਪੁਰ ਦੇ ਇਸ ਬੰਦੇ ਦਾ ਨਾਂ ਹੈ ਸੁੱਬੇਦਾਰ ਵਰਿਆਮ ਸਿੰਘ ਜੀ🙏🙏 #ਦਰਸ਼ਨ ਸ਼੍ਰੀ ਹੇਮਕੁੰਟ ਸਾਹਿਬ ਜੀ🙏🙏🙏🙏 #😇ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਸ਼ੁਰੂ 🙏
ਦਰਸ਼ਨ ਸ਼੍ਰੀ ਹੇਮਕੁੰਟ ਸਾਹਿਬ ਜੀ🙏🙏🙏🙏 - ShareChat