🔴 BREAKING : ਪੰਜਾਬੀ ਗਾਇਕ ਹਰਭਜਨ ਮਾਨ ਨਾਲ ਵਾਪਰਿਆ ਹਾਦਸਾ, ਹਰਿਆਣਾ 'ਚ ਹੋਇਆ ਕਾਰ ਐਕਸੀਡੈਂਟ
⚫ ਚੰਡੀਗੜ੍ਹ : ਖਬਰ ਪੰਜਾਬੀ ਗਾਇਕ ਹਰਭਜਨ ਮਾਨ ਦੇ ਨਾਲ ਜੁੜੀ ਹੋਈ ਹੈ, ਹਰਭਜਨ ਮਾਨ ਹਾਦਸੇ ਦਾ ਸ਼ਿਕਾਰ ਹੋਏ ਹਨ। ਹਾਸਿਲ ਜਾਣਕਾਰੀ ਅਨੁਸਾਰ ਕੁਰੂਕਸ਼ੇਤਰ ਵਿਖੇ ਉਹਨਾਂ ਦੀ ਗੱਡੀ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਨੁਕਸਾਨੀ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ ਚਾਰ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਰਭਜਨ ਮਾਨ ਦਿੱਲੀ ਵਿਖੇ ਇੱਕ ਪ੍ਰੋਗਰਾਮ ਕਰਨ ਤੋਂ ਬਾਅਦ ਵਾਪਸ ਚੰਡੀਗੜ੍ਹ ਪਰਤ ਰਹੇ ਸੀ ਕਿ ਰਸਤੇ ਵਿੱਚ ਕਿ ਹਾਦਸਾ ਵਾਪਰ ਗਿਆ।
ਫਿਲਹਾਲ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
#🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️
#🎤breakingnews
#🆕4 ਅਗਸਤ ਦੀਆਂ ਅਪਡੇਟਸ🗞


